ਗੋਪੀਚੰਦ ਕਾਲਜ ਦੀਆਂ ਵਿਦਿਆਰਥਣਾਂ ਨੇ ਨੈਤਿਕ ਸਿੱਖਿਆ ਦੇ ਇਮਤਿਹਾਨ ਵਿਚ ਮਾਰੀਆਂ ਮੱਲਾਂ

ਅਬੋਹਰ ਗੋਪੀਚੰਦ ਆਰੀਆ ਮਹਿਲਾ ਕਾਲਜ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੀਤੇ ਦਿਨੀਂ ਕਾਲਜ ਦੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਨੂੰ ਸਮਰਪਿਤ ਨੈਤਿਕ ਸਿੱਖਿਆ ਇਮਤਿਹਾਨ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਜੀ ਦੀ ਅਗਵਾਈ ਹੇਠ, ਪੰਜਾਬੀ ਵਿਭਾਗ ਦੇ ਮੁਖੀ ਅਤੇ ਯੂਥ ਵੈਲਫੇਅਰ ਵਿਭਾਗ ਦੇ ਡੀਨ ਡਾਕਟਰ ਸ਼ਕੁੰਤਲਾ ਮਿੱਡਾ ਜੀ ਦੀ ਨਿਗਰਾਨੀ ਹੇਠ ਇਸ ਆਯੋਜਨ ਨੂੰ ਨੇਪਰੇ ਚਾੜ੍ਹਿਆ ਗਿਆ। ਇਸ ਪ੍ਰੀਖਿਆ ਵਿੱਚ ਬਹੁਤ ਸਾਰੇ ਕਾਲਜਾਂ ਦੁਆਰਾ ਹਿੱਸਾ ਲਿਆ ਗਿਆ, ਜਿਸ ਵਿੱਚ ਅਬੋਹਰ, ਮਲੋਟ, ਫਾਜ਼ਿਲਕਾ ਦੇ ਸਾਰੇ ਕਾਲਜਾਂ ਦੇ ਵਿਦਿਆਰਥੀ ਸ਼ਾਮਲ ਸਨ। ਇਸ ਇਮਤਿਹਾਨ ਵਿਚ ਕਾਲਜ ਦੇ 80 ਦੇ ਕਰੀਬ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਜੋਨ ਦੇ ਕਾਲਜਾਂ ਦੇ ਨਤੀਜੇ ਅਨੁਸਾਰ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਸਥਾਨ ਹਾਸਲ ਕੀਤੇ। ਜਿਸ ਵਿੱਚ ਪ੍ਰੀਤੀ ਕੌਰ (ਬੀ ਕਾਮ ਭਾਗ ਤੀਜਾ) ਨੇ ਦੂਜਾ ਸਥਾਨ, ਮਹਿਕਦੀਪ ਕੌਰ (ਬੀ ਏ ਭਾਗ ਤੀਜਾ) ਨੇ ਚੌਥਾ ਸਥਾਨ ਅਤੇ ਇਸ ਤੋਂ ਇਲਾਵਾ ਤਵਪ੍ਰੀਤ ਕੌਰ (ਬੀ ਏ ਭਾਗ ਤੀਜਾ) ਨਵਨੀਤ ਕੌਰ (ਬੀ ਕਾਮ ਭਾਗ ਦੂਜਾ) ਨਿਸ਼ਾ (ਬੀ ਏ ਭਾਗ ਪਹਿਲਾ) ਅਲਕਾ (ਬੀ ਏ ਭਾਗ ਦੂਜਾ) ਅਤੇ ਰਿਪਨਦੀਪ ਕੌਰ (ਬੀ ਏ ਭਾਗ ਦੂਜਾ) ਦੀਆਂ ਵਿਦਿਆਰਥਣਾਂ ਨੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ। ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਜੀ ਵੱਲੋਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ।

CATEGORIES
Share This

COMMENTS

Wordpress (0)
Disqus (0 )
Translate