ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਕਰਵਾਇਆ
ਸਿੱਖਿਆ ਵਿਭਾਗ ਦੀ ਹਿਦਾਇਤਾਂ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਜੇ ਕੁਮਾਰ ਸ਼ਰਮਾ ਦੀ ਪ੍ਰੇਰਨਾ ਅਨੁਸਾਰ ਸਕੂਲ ਆਫ ਐਂਮੀਨਸ ਫਾਜ਼ਿਲਕਾ ਵਿਖੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਸਾਇੰਸ ਡਰਾਮੇ ਦਾ ਸਫ਼ਲ ਆਯੋਜਨ ਹੋਇਆ ।
ਜਿਲ੍ਹਾ ਨੋਡਲ ਅਫ਼ਸਰ ਵਿਕਾਸ ਗਰੋਵਰ ਹੈਡਮਾਸਟਰ ਸਰਕਾਰੀ ਹਾਈ ਸਕੂਲ ਚੱਕ ਸੁਹੇਲੇ ਵਾਲਾ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਬਲਾਕ ਪੱਧਰ ਤੇ ਜੇਤੂ ਕੁੱਲ 8 ਸਕੂਲਾਂ ਦੀ ਟੀਮਾਂ ਨੇ ਹਿੱਸਾ ਲਿਆ।ਜਿਸ ਵਿਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲਾ ਕਲਾਂ ਦੀ ਟੀਮ ਨੇ ਅਤੇ ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਅਤੇ ਤੀਜਾ ਸਥਾਨ ਸਰਕਾਰੀ ਮਿਡਲ ਸਕੂਲ ਤੇਲੂਪੁਰਾ ਨੇ ਪ੍ਰਾਪਤ ਕੀਤਾ। ਉਹਨਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਸਾਇੰਸ ਵਿੱਚ ਰੁੱਚੀ ਵਧਾਉਂਦੇ ਹਨ। ਉਹਨਾ ਵਿੱਚ ਤਰਕ ਵਿਚਾਰ ਕਰਨ ਦੀ ਸਮਰੱਥਾ ਪੈਦਾ ਹੁੰਦੀ ਹੈ।ਇਸ ਪ੍ਰੋਗਰਾਮ ਵਿਚ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ,ਪ੍ਰਿੰਸੀਪਲ ਸਕੂਲ ਆਫ ਐਮੀਨੈਸ ਹਰੀ ਚੰਦ ਕੰਬੋਜ ਅਤੇ ਬੀਐਨਓ ਗੁਲਸ਼ਨ ਮਦਾਨ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ। ਜੱਜ ਦੀ ਭੂਮਿਕਾ ਮੈਡਮ ਰੁਚੀ,ਦਵਿੰਦਰ ਸਿੰਘ ਚਹਿਲ, ਗੌਰਵ ਬਲਾਨਾ,ਸੰਜੀਵ ਕੁਮਾਰ ਅਤੇ ਰੂਪ ਸਿੰਘ ਵਲੋ ਅਦਾ ਕੀਤੀ ਗਈ। ਇਸ ਪ੍ਰੋਗਰਾਮ ਦੇ ਆਯੋਜਨ ਲਈ ਡੀਆਰਸੀ ਇਸ਼ਾਨ ਠਕਰਾਲ ਅਤੇ ਬੀਆਰਸੀ ਸਤਿੰਦਰ ਸਚਦੇਵਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।



