ਜ਼ਿਲ੍ਹੇ ਦੇ 4 ਸਕੂਲ ਆਫ਼ ਐਮੀਨੈਸ ਦੇ ਵਿਦਿਆਰਥੀਆਂ ਨੂੰ ਨਾਮੀ ਉਦਯੋਗਿਕ ਸੰਸਥਾਵਾਂ ਦਾ ਕਰਵਾਇਆ ਗਿਆ ਦੌਰਾ
ਫਾਜ਼ਿਲਕਾ 29 ਮਈ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਸੁਖਵੀਰ ਸਿੰਘ ਬੱਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ੍ਰੀ ਪੰਕਜ ਕੁਮਾਰ ਅੰਗੀ ਦੀ ਯੋਗ ਅਗਵਾਈ ਵਿੱਚ ਸਟੱਡੀ ਟੂਰ ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ 4 ਸਕੂਲ ਆਫ਼ ਐਮੀਨੈਸ ਦੇ ਵਿਦਿਆਰਥੀਆਂ ਨੂੰ ਨਾਮੀ ਉਦਯੋਗਿਕ ਸੰਸਥਾਵਾਂ ਵਿੱਚ ਇਕ ਰੋਜ਼ਾ ਦੌਰਾ ਕਰਵਾਇਆ ਗਿਆ ਹੈ।
ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਨੇ ਦੱਸਿਆ ਕਿ ਇਨ੍ਹਾਂ ਸੰਸਥਾਵਾਂ ਵਿੱਚ ਕੇ.ਸੀ.ਸਾਲਵੈਂਟ ਇੰਡਸਟਰੀ ਪੀਰ ਬਖ਼ਸ਼, ਇੰਟਰਨੈਸ਼ਨਲ ਮੈਗਾ ਫੂਡ ਪਾਰਕ ਡੱਬਵਾਲਾ ਕਲਾਂ, ਆਂਗਣ ਘਿਉ ਫੈਕਟਰੀ ਆਜਮਵਾਲਾ ਅਤੇ ਪੰਜਾਬ ਐਗਰੋ ਜੂਸ ਇੰਡਸਟਰੀ ਅਬੋਹਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਸੰਸਥਾਵਾਂ ਤੋਂ ਨਵਾਂ ਸਿੱਖਣ ਨੂੰ ਮਿਲਿਆ ਅਤੇ ਅਗਾਂਹਵਧੂ ਪ੍ਰੇਰਨਾ ਵੀ ਮਿਲੀ।
ਜਿਲ੍ਹਾ ਗਾਈਡੈਂਸ ਕੁਆਰਡੀਨੇਟਰ ਸ੍ਰੀ ਗੁਰਛਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੌਰਿਆਂ ਦਾ ਮਕਸਦ ਸੈਸ਼ਨ ਦੇ ਸ਼ੁਰੂਆਤ ਵਿੱਚ ਹੀ ਵਿਦਿਆਰਥੀਆਂ ਦੇ ਮਨਾਂ ਵਿੱਚ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਨ ਦੀ ਲਗਨ ਲਗਾਉਣਾ ਹੈ ਅਤੇ ਉਦਯੋਗਿਕ ਇਕਾਈਆਂ ਦੀ ਫੇਰੀ ਰਾਹੀਂ ਉਦਯੋਗਪਤੀ ਬਨਣ ਜਾ ਕੁਝ ਨਵਾਂ ਕਰਨ ਦੇ ਵਿਚਾਰ ਨਾਲ ਇਨ੍ਹਾਂ ਨੂੰ ਰੂਬਰੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵੀ ਇਨ੍ਹਾਂ ਉਦਯੋਗਿਕ ਸੰਸਥਾਵਾਂ ਨੂੰ ਵੇਖਣ ਲਈ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਸਨ।
ਇਸ ਮੌਕੇ ਬਲਾਕ ਗਾਇਡੈਂਸ ਵਲੰਟੀਅਰ ਹਰਸ਼ਿੰਦਰ ਸਿੰਘ,ਨਵਦੀਪਇੰਦਰ ਸਿੰਘ, ਵਿਕਾਸ ਕੰਬੋਜ ਅਤੇ ਅਕਾਸ਼ ਡੋਡਾ ਸਮੇਤ ਸਕੂਲਾਂ ਦੇ ਪ੍ਰਿੰਸੀਪਲ ਤੇ ਵਿਦਿਆਰਥੀ ਤੋਂ ਇਲਾਵਾ ਸੁਰਿੰਦਰ ਕੰਬੋਜ, ਜਸਬੀਰ ਕੌਰ , ਮਨੀਸ਼ ਗੁਪਤਾ, ਰੋਹਿਤ ਕੁਮਾਰ, ਹਰਪਾਲ ਕੌਰ, ਸੁਰਿੰਦਰ ਕੁਮਾਰ, ਸ੍ਰੀਮਤੀ ਹਿਮਾਂਸ਼ੀ, ਅਰੁਣ ਕੁਮਾਰ, ਅਸ਼ੋਕ ਕੁਮਾਰ, ਅਰਵਿੰਦਰ ਕੌਰ, ਪਲਵੀ, ਚਰਨਜੀਤ ਕੌਰ ਵੀ ਹਾਜ਼ਰ ਸਨ।