88.58 ਫੀਸਦੀ ਰਿਹਾ ਜਿਲ੍ਹਾ ਫਾਜਿਲਕਾ ਦਾ ਬਾਰਵ੍ਹੀ ਦਾ ਨਤੀਜਾ -ਡਾ. ਬੱਲ, ਪੰਕਜ ਅੰਗੀ

ਜਿਲ੍ਹੇ ਦੇ 6 ਵਿਦਿਆਰਥੀਆਂ ਨੇ ਮੈਰਿਟ ਵਿੱਚ ਬਣਾਈ ਥਾਂ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀ ਬੋਰਡ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦਾ 88.58 ਪਾਸ ਫੀਸਦੀ ਰਿਹਾ। ਇਸ ਦੇ ਨਾਲ ਹੀ ਜਿਲ੍ਹੇ ਦੇ 6 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਨਾ ਦਰਜ ਕਰਵਾ ਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲਾਂ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਸਕੈਂਡਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਪੰਕਜ ਕੁਮਾਰ ਅੰਗੀ ਨੇ ਦੱਸਿਆ ਕਿ ਗੋਪੀ ਚੰਦ ਆਰੀਆ ਮਹਿਲਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਨੀਸ਼ਾ ਨੇ 500 ਵਿੱਚੋ 492 , ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਤਰਨਪ੍ਰੀਤ ਕੌਰ ਨੇ 500 ਵਿੱਚੋ 491, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ਦੇ ਵਿਦਿਆਰਥੀ ਪ੍ਰਵੀਨ ਕੁਮਾਰ ਨੇ 500 ਵਿੱਚੋ 489, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੀ ਵਿਦਿਆਰਥਣ ਕਸ਼ਿਸ਼ ਕੰਬੋਜ ਨੇ 500 ਵਿੱਚੋਂ 487,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਦੀ ਵਿਦਿਆਰਥਣ ਸੰਜਨਾ ਰਾਣੀ ਨੇ 500 ਵਿੱਚੋ 486 ਅਤੇ ਰੋਬਿਨ ਨੇ 500 ਵਿੱਚੋਂ 486, ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਵਿੱਚ ਥਾਂ ਬਣਾਕੇ ਆਪਣੇ ਅਧਿਆਪਕਾਂ, ਮਾਪਿਆਂ, ਸਕੂਲਾਂ ਅਤੇ ਜਿਲ੍ਹੇ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ।
ਡਾਂ ਬੱਲ ਨੇ ਦੱਸਿਆ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਵਿੱਚ ਸਮੂਹ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਜਿਲ੍ਹੇ ਨੇ ਸ਼ਾਨਾਮੱਤੀ ਪ੍ਰਾਪਤੀ ਕੀਤੀ ਹੈ। ਉਹਨਾਂ ਨੇ ਮੈਰਿਟ ਹੋਲਡਰ ਵਿਦਿਆਰਥੀਆਂ ਦੇ ਸਕੂਲਾਂ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਗਿੱਲ,ਪ੍ਰਿਸੀਪਲ ਹਰੀ ਚੰਦ ਕੰਬੋਜ,ਪ੍ਰਿਸੀਪਲ ਅਮਿਤ ਗਗਨੇਜਾ, ਪ੍ਰਿਸੀਪਲ ਸੁਨੀਤਾ ਬਿਲੰਦੀ,ਪ੍ਰਿਸੀਪਲ ਰੇਖਾ ਸੂਦ ਹਾਂਡਾ ਨੂੰ ਵਧਾਈਆ ਦਿੱਤੀਆਂ ਜਿਹਨਾਂ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਨੇ ਸਾਨਦਾਰ ਕਾਰਜੁਗਾਰੀ ਦਿਖਾਈ ਹੈ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਨੇ ਕਿਹਾ ਕਿ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਨਾਲ ਸਕੂਲਾਂ ਦੇ ਅਧਿਆਪਕਾਂ ਵੱਲੋ ,ਮਾਪਿਆਂ ਦੇ ਸਹਿਯੋਗ ਨਾਲ ਲਗਾਤਾਰ ਕੀਤੀ ਗਈ ਸਖਤ ਮਿਹਨਤ ਅਤੇ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਤਿਆਰੀ ਕਰਾਉਣ ਤੇ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਹਨ।
ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਸਕੂਲਾਂ ਨੂੰ ਉਪਲਬਧ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਮਿਹਨਤੀ ਸਟਾਫ ਦੀ ਮੇਹਨਤ ਸਦਕਾ ਸੰਤੁਸ਼ਟੀ ਜਨਕ ਨਤੀਜੇ ਪ੍ਰਾਪਤ ਹੋਏ ਹਨ।
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ,ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ,ਸਮੂਹ ਬੀਐਨਓ, ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ, ਡੀ ਐਮ ਕੋਆਰਡੀਨੇਟਰ ਗੌਤਮ ਗੌੜ੍ਹ, ਕੋਆਰਡੀਨੇਟਰ ਪ੍ਰੀਖਿਆਵਾ ਵਿਵੇਕ ਅਨੇਜਾ ਨੇ ਵਿਦਿਆਰਥੀਆਂ,ਉਹਨਾ ਦੇ ਮਾਪਿਆਂ,ਸਕੂਲ ਮੁੱਖੀਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸੁਭਕਾਮਨਾਵਾ ਦਿੱਤੀਆ

CATEGORIES
Share This

COMMENTS

Wordpress (0)
Disqus (0 )
Translate