26 ਤੋਂ 28 ਮਈ ਤੱਕ ਫਤਿਹਗੜ੍ਹ ਸਾਹਿਬ ਵਿਖੇ ਕਰਵਾਈ ਜਾਵੇਗੀ ਜੂਨੀਅਰ ਸਟੇਟ ਨੈੱਟਬਾਲ ਚੈਂਪੀਅਨਸ਼ਿਪ

ਜ਼ਿਲ੍ਹੇ ਦੇ ਚਾਹਵਾਨ ਲੜਕੇ ਲੜਕੀਆਂ ਦੇ ਟ੍ਰਾਇਲ 23 ਮਈ ਨੂੰ ਡੀ.ਏ.ਵੀ. ਕਾਲਜ ਅਬੋਹਰ ਦੇ ਗ੍ਰਾਊਂਡ ਵਿਖੇ ਲਏ ਜਾਣਗੇ
ਫਾਜ਼ਿਲਕਾ 23 ਮਈ
ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਫ਼ਾਜ਼ਿਲਕਾ ਜਿਲ੍ਹੇ ਦੇ ਜ਼ਿਲ੍ਹਾ ਜਨਰਲ ਸਕੱਤਰ ਨਵਦੀਪ ਸ਼ਰਮਾ ਨੇ ਦੱਸਿਆ ਕਿ ਬਾਰ੍ਹਵੀਂ ਜੂਨੀਅਰ ਅੰਡਰ 19 ਸਾਲ ਪੰਜਾਬ ਰਾਜ ਨੈੱਟਬਾਲ ਚੈਂਪੀਅਨਸ਼ਿਪ ਲੜਕੇ ਲੜਕੀਆਂ 26 ਮਈ ਤੋ 28 ਮਈ ਤੱਕ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ।
ਇਸ ਮੌਕੇ ਕੋਚ ਫਿਰੋਜ਼ ਖਾਨ ਨੇ ਦੱਸਿਆ ਕਿ ਚੈਂਪੀਅਨਸ਼ਿਪ ‘ਵਿਚ ਭਾਗ ਲੈਣ ਲਈ ਜ਼ਿਲਾ ਫਾਜ਼ਿਲਕਾ ਦੇ ਲੜਕੇ ਲੜਕੀਆਂ ਦੀ ਟੀਮ ਦਾ ਚੋਣ ਟਰਾਇਲ 23 ਮਈ 2023 ਨੂੰ ਡੀ.ਏ.ਵੀ. ਕਾਲਜ ਅਬੋਹਰ ਦੇ ਗਰਾਊਂਡ ‘ਚ ਸ਼ਾਮ 5 ਵਜੇ ਲਏ ਜਾਣਗੇ। ਇਸ ਚੈਂਪੀਅਨਸਿਪ ਵਿੱਚ 29 ਮਈ 2004 ਤੋਂ ਬਾਅਦ ਜਨਮੇ ਖਿਡਾਰੀ ਹੀ ਹਿੱਸਾ ਲੈ ਸਕਣਗੇ। ਇਸ ਲਈ ਖਿਡਾਰੀ ਟਰਾਇਲ ਦੇ ਸਮੇਂ ਆਪਣਾ ਕਿੱਟ ਅਤੇ ਜਨਮ ਸਰਟੀਫਿਕੇਟ ਸਬੂਤ ਨਾਲ ਲੈ ਕੇ ਆਉਣ।
CATEGORIES ਮਾਲਵਾ


