ਫਰੀਦਕੋਟ ਨਹਿਰੂ ਸਟੇਡੀਅਮ ਵਿਖੇ ਖਿਡਾਰੀਆਂ ਲਈ ਬਾਥਰੂਮ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 15.84 ਲੱਖ ਰੁਪਏ ਦੀ ਰਾਸ਼ੀ ਜਾਰੀ-ਵਿਧਾਇਕ ਸੇਖੋਂ
ਫਰੀਦਕੋਟ 23 ਮਈ
ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਅਤੇ ਖਿਡਾਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਉਹ ਖੇਡਾਂ ਦੇ ਵਿੱਚ ਵੀ ਆਪਣਾ ਕਰਿਅਰ ਬਣਾ ਸਕਣ। ਇਸੇ ਨੂੰ ਧਿਆਨ ਚ ਰੱਖਦਿਆਂ ਫਰੀਦਕੋਟ ਦੇ ਨਹਿਰੂ ਖੇਡ ਸਟੇਡੀਅਮ ਵਿਖੇ ਖਿਡਾਰੀਆਂ ਲਈ ਜੋ ਬਾਥਰੂਮ ਬਣੇ ਹੋਏ ਸਨ। ਉਹਨਾਂ ਦੀ ਖਸਤਾ ਹਾਲਤ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਲੜਕੇ ਅਤੇ ਲੜਕੀਆਂ ਦੀ ਸਹੂਲਤ ਵਾਸਤੇ ਬਾਥਰੂਮ ਬਣਾਉਣ ਲਈ 15.84 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਜਿਸ ਨੂੰ ਮੁੱਖ ਰੱਖਦੇ ਹੋਏ ਮਹਿਕਮਾ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਕੰਮ ਦੇ ਟੈਂਡਰ ਲਗਵਾ ਦਿੱਤੇ ਗਏ ਹਨ। ਜਲਦੀ ਹੀ ਇਹਨਾਂ ਬਾਥਰੂਮਾਂ ਦੀ।ਉਸਾਰੀ ਕਰ ਦਿੱਤੀ ਜਾਵੇਗੀ। ਇਹਨਾਂ ਬਾਥਰੂਮਾਂ ਦੇ ਬਣਨ ਨਾਲ ਨਹਿਰੂ ਖੇਡ ਸਟੇਡੀਅਮ ਵਿਚ ਖੇਡਣ ਜਾਣ ਵਾਲੇ ਖਿਡਾਰੀਆਂ ਨੂੰ ਸਾਫ-ਸੁਥਰੇ ਬਾਥਰੂਮ ਦੀ ਸਹੂਲਤ ਮਿਲੇਗੀ। ਵਿਧਾਇਕ ਫਰੀਦਕੋਟ ਸ ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਣ ਦਾ ਇਹਨਾ ਕੰਮਾਂ ਲਈ ਉਪਲੱਬਧ ਕਰਵਾਏ ਫੰਡਾਂ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।