ਮਾਈਸਰਖਾਨਾ ਵਿਖੇ ਲੱਗਣ ਵਾਲੇ ਮੇਲੇ ਦੇ ਮੱਦੇਨਜ਼ਰ 27 ਤੋਂ 29 ਸਤੰਬਰ ਤੱਕ ਸਰਕਾਰੀ ਛੁੱਟੀ ਘੋਸ਼ਿਤ
ਬਠਿੰਡਾ, 25 ਸਤੰਬਰ : ਡੀਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ 28 ਸਤੰਬਰ 2025 ਨੂੰ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ ਵਿਖੇ ਲੱਗਣ ਵਾਲੇ ਮੇਲੇ ਦੇ ਮੱਦੇਨਜ਼ਰ 27 ਸਤੰਬਰ 2025 ਤੋਂ 29 ਸਤੰਬਰ 2025 ਤੱਕ ਸਰਕਾਰੀ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ।
ਡੀ.ਸੀ. ਰਾਜੇਸ਼ ਧੀਮਾਨ ਨੇ ਅੱਗੇ ਦੱਸਿਆ ਕਿ ਇਹ ਛੁੱਟੀ ਉਪ ਮੰਡਲ ਮੈਜਿਸਟਰੇਟ, ਮੌੜ ਦੀ ਮੰਗ ਅਨੁਸਾਰ ਪਿੰਡ ਮਾਈਸਰਖਾਨਾ ਦੇ ਸਰਕਾਰੀ ਐਲੀਮੈਂਟਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਈਸਰਖਾਨਾ ਅਤੇ ਮਾਤਾ ਮਾਈਸਰਖਾਨਾ ਕਾਲਜ ਆਫ ਐਜੂਕੇਸ਼ਨ (ਫਾਰ ਗਰਲਜ਼) ਵਿੱਚ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਉੱਥੇ ਪਹੁੰਚਦੇ ਹਨ, ਜਿਸ ਕਰਕੇ ਕਸਬੇ ਵਿੱਚ ਬਹੁਤ ਭੀੜ ਹੋ ਜਾਂਦੀ ਹੈ ਤਾਂ ਜੋ ਮੇਲੇ ਦੌਰਾਨ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰੇ। ਇਸ ਲਈ ਇਹ ਸਰਕਾਰੀ ਛੁੱਟੀ ਘੋਸ਼ਿਤ ਕੀਤੀ ਗਈ ਹੈ।
CATEGORIES ਪੰਜਾਬ
TAGS punjab news


