7 ਦਸੰਬਰ ਨੂੰ ਮਨਾਏ ਜਾਣ ਵਾਲੇ ਹਥਿਆਰਬੰਦ ਸੈਨਾ ਝੰਡਾ ਦਿਵਸ ਸਬੰਧੀ ਦਾਨ ਕੀਤੀ ਰਾਸ਼ੀ ਹੁੰਦੀ ਹੈ ਇਨਕਮ ਟੈਕਸ ਮੁਕਤ


ਫਾਜ਼ਿਲਕਾ 25 ਸਤੰਬਰ
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਰਾਸ਼ਟਰ ਆਪਣੇ ਬਹਾਦਰ ਸੈਨਿਕਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ। ਹਥਿਆਰਬੰਦ ਸੈਨਾ ਝੰਡਾ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 7 ਦਸੰਬਰ 2025 ਨੂੰ ਮਨਾਇਆ ਜਾਣਾ ਹੈ।ਝੰਡੇ ਸਨਮਾਨ ਵਿਚ ਵਿਤੀ ਅੰਸ਼ਦਾਨ ਇਕੱਠਾ ਕੀਤਾ ਜਾਂਦਾ ਹੈ। ਇਕੱਕਰ ਹੋਈ ਰਾਸ਼ੀ ਭਲਾਈ ਸਕੀਮਾਂ ਵਿਚ ਵਰਤੀ ਜਾਂਦੀ ਹੈ।  ਝੰਡਾ ਦਿਵਸ ਸਬੰਧੀ ਦਾਨ ਕੀਤੀ ਰਾਸ਼ੀ ਇਨਕਮ ਟੈਕਸ ਮੁਕਤ ਹੁੰਦੀ ਹੈ। ਇਸ ਲਈ ਅਪੀਲ ਕੀਤੀ ਜਾਂਦੀ ਹੈ ਕਿ ਝੰਡਾ ਦਿਵਸ ਮੌਕੇ ਵੱਧ ਤੋਂ ਵੱਧ ਅੰਸ਼ਦਾਨ ਕੀਤਾ ਜਾਵੇ।

CATEGORIES
TAGS
Share This

COMMENTS

Wordpress (0)
Disqus ( )
Translate