ਫਾਜ਼ਿਲਕਾ ਦੇ ਵਿਧਾਇਕ ਨੇ ਭਾਰਤ ਪਾਕਿ ਸਰਹੱਦ ਤੇ ਸਥਿਤ ਹੜ੍ਹ ਪ੍ਰਭਾਵਿਤ ਪਿੰਡ ਗੁਲਾਬਾ ਭੈਣੀ ਵਿਖੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ

ਕੇਂਦਰ ਸਰਕਾਰ ਨੂੰ ਬੰਨ੍ਹ ਬਣਾਉਣ ਲਈ ਆਗਿਆ ਦੇਣ ਦੀ ਕੀਤੀ ਮੰਗ

ਫਾਜ਼ਿਲਕਾ 21 ਸਤੰਬਰ
ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਭਾਰਤ ਪਾਕਿ ਸਰਹੱਦ ਤੇ ਸਥਿਤ ਹੜ੍ਹ ਪ੍ਰਭਾਵਿਤ ਪਿੰਡ ਗੁਲਾਬਾ ਭੈਣੀ ਵਿਖੇ ਪਹੁੰਚ ਮੌਕੇ ਸਥਿਤੀ ਦਾ ਜਾਇਜ਼ਾ ਲਿਆ।
 ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਵੱਲੇ ਸ਼ਾਹ ਹਿਠਾੜ ਉਰਫ ਗੁਲਾਬਾ ਭੈਣੀ ਪਿੰਡ ਵਿੱਚ ਸਤਲੁਜ ਦਰਿਆ ਦਾ ਪਾਣੀ ਪਾਕਿਸਤਾਨ ਤੋਂ ਸਿੱਧਾ ਇਸ ਪਿੰਡ ਵਿੱਚ ਦਾਖਲ ਹੁੰਦਾ ਹੈ, ਜਿਸ ਕਾਰਨ ਇਸ ਪਿੰਡ ਨੂੰ ਪਾਣੀ ਦੀ ਮਾਰ ਝੱਲਣੀ ਪੈਂਦੀ ਹੈ। ਉਹਨਾਂ ਕਿਹਾ ਕਿ ਸਾਲ 2023 ਵਿੱਚ ਵੀ ਇਸ ਪਿੰਡ ਨੂੰ ਪਾਣੀ ਦੀ ਮਾਰ ਝੱਲਣੀ ਪਈ ਸੀ ਤੇ ਹੁਣ ਵੀ ਇੱਥੇ ਦਰਿਆ ਤੇ ਪਾੜ ਪੈਣ ਕਾਰਨ ਪਾਣੀ ਦੀ ਮਾਰ ਪਈ ਹੈ!
 ਉਹਨਾਂ ਕਿਹਾ ਕਿ ਸਾਲ 2023 ਵਿੱਚ ਉਹਨਾਂ ਕਿਹਾ ਕਿ ਸਾਲ 2023 ਵਿੱਚ ਇੱਕ ਪ੍ਰਪੋਜਲ ਤਿਆਰ ਕੀਤੀ ਗਈ ਸੀ ਕਿ ਇੱਥੇ ਬੰਨ੍ਹ ਬਣਾਇਆ ਜਾਵੇ ਤਾਂ ਜੋ ਪਾਣੀ ਇਧਰ ਮਾਰ ਨਾ ਕਰ ਸਕੇ!
 ਉਹਨਾਂ ਅੱਗੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਇੱਥੇ ਬੰਨ ਬਣਾਉਣ ਦੀ ਆਗਿਆ ਦੇਵੇ ਤਾਂ ਹੀ ਇੱਥੇ ਬੰਨ੍ਹ ਬਣ ਸਕਦਾ ਹੈ! ਪੰਜਾਬ ਸਰਕਾਰ ਬੰਨ੍ਹ ਬਣਾਉਣ ਲਈ ਤਿਆਰ ਹੈ ਤੇ ਜਿੰਨਾ ਵੀ ਖਰਚ ਹੋਵੇਗਾ ਉਹ ਪੰਜਾਬ ਸਰਕਾਰ ਭਰਨ ਲਈ ਵੀ ਤਿਆਰ ਹੈ।

CATEGORIES
Share This

COMMENTS

Wordpress (0)
Disqus ( )
Translate