10 ਰੁਪਏ ਪਿੱਛੇ ਸਬਜ਼ੀ ਵੇਚਣ ਵਾਲੇ ਨਾਲ ਕੁੱ,ਟਮਾਰ

ਜਲਾਲਾਬਾਦ ਵਿੱਚ ਇੱਕ ਸਬਜ਼ੀ ਵਾਲੇ ਤੇ 10 ਰੁਪਏ ਪਿੱਛੇ ਕਾਪਿਆਂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਖਮੀ ਸਬਜ਼ੀ ਵਾਲੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਭਾਰਤ ਭੂਸ਼ਣ ਨੇ ਦੱਸਿਆ ਕਿ ਉਹ ਪਿੰਡ ਵਿੱਚ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਪਿੰਡ ਕਮਰੇ ਵਾਲਾ ਵਿੱਚ ਉਸ ਨੇ ਇੱਕ ਪਰਿਵਾਰ ਨੂੰ ਸਬਜ਼ੀ ਦਿੱਤੀ 30 ਰੁਪਏ ਦੀ ਸਬਜ਼ੀ ਬਦਲੇ ਉਹਨਾਂ ਨੇ 20 ਰੁਪਏ ਦੇ ਦਿੱਤੇ ਤੇ 10 ਰੁਪਏ ਬਕਾਇਆ ਰਹਿ ਗਏ। ਜਦੋਂ ਉਹ 10 ਰੁਪਏ ਲੈਣ ਉਹਨਾਂ ਦੇ ਘਰ ਗਿਆ ਤਾਂ ਉਹਨਾਂ ਨੇ 23 ਧਾਰਾ ਹਥਿਆਰਾਂ ਨਾਲ ਉਸ ਤੇ ਹਮਲਾ ਕਰ ਦਿੱਤਾ। ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉਧਰ ਹਸਪਤਾਲ ਦੇ ਡਾਕਟਰ ਸੁਮਿਤ ਲੂਣਾ ਨੇ ਦੱਸਿਆ ਕਿ ਭਾਰਤ ਭੂਸ਼ਣ ਦੇ ਗਹਿਰੀਆਂ ਸੱਟਾਂ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ।

CATEGORIES
Share This

COMMENTS

Wordpress (0)
Disqus (0 )
Translate