ਨਗਰ ਨਿਗਮ ਵਲੋਂ ਫੌਗਿੰਗ ਸਪਰੇਅ ਸ਼ਡਿਊਲ ਜਾਰੀ


*ਜਨਤਾ ਫੌਗਿੰਗ ਸਪਰੇਅ ਕਰਨ ਦੌਰਾਨ ਘਰਾਂ ਆਦਿ ਦੇ ਦਰਵਾਜ਼ੇ ਰੱਖੇ ਖੁੱਲ੍ਹੇ
*ਫੌਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 07:30 ਵਜੇ ਸ਼ੁਰੂ ਹੋਵੇਗਾ
*20 ਮਈ ਤੋਂ 25 ਮਈ ਤੱਕ ਦਾ ਸ਼ਡਿਊਲਡ ਪ੍ਰੋਗਰਾਮ

ਬਠਿੰਡਾ, 19 ਮਈ( ):ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਹੁਲ ਦੀ ਰਹਿਨੁਮਾਈ ਹੇਠ ਸ਼ਹਿਰ ’ਚ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਸ਼ਡਿਊਲ ਜਾਰੀ ਕਰਦਿਆਂ ਬਠਿੰਡਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਅੰਦਰ ਫੌਗਿੰਗ ਸਪਰੇਅ ਹੋਣ ਦੌਰਾਨ ਜਨਤਾ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੁੱਲੀਆਂ ਰੱਖਣ ਤਾਂ ਜੋ ਫੌਗਿੰਗ ਸਪਰੇਅ ਨਾਲ ਮੱਛਰਾਂ ਦਾ ਖਾਤਮਾ ਹੋ ਸਕੇ। ਉਨਾਂ ਦੱਸਿਆ ਕਿ ਸ਼ਹਿਰ ਅੰਦਰ ਹਰ ਰੋਜ਼ ਫੋਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 07:30 ਵਜੇ ਤੋਂ ਸ਼ੁਰੂ ਹੋਵੇਗਾ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਮਈ 2023 ਨੂੰ ਜੁਝਾਰ ਸਿੰਘ ਨਗਰ ਦਾ ਸੱਜਾ ਪਾਸਾ ਅਤੇ ਅਜੀਤ ਰੋਡ ਘੋੜੇ ਵਾਲਾ ਚੌਂਕ ਤੋਂ ਅੱਗੇ ਦਾ ਖੱਬਾ ਪਾਸੇ ਵਾਲਾ ਏਰੀਆ, ਗੁਰੂ ਤੇਗ ਬਹਾਦਰ ਨਗਰ ਅਤੇ ਪਰਿੰਦਾ ਰੋਡ ਦੀਆਂ ਗਲੀਆਂ, ਸੰਜੇ ਨਗਰ ਅਤੇ ਆਵਾ ਬਸਤੀ, ਕਾਲਾ ਸਿੰਘ ਸਿੱਧੂ ਕਲੋਨੀ ਨੇੜੇ ਦਾਣਾ ਮੰਡੀ, ਰਾਮਬਾਗ ਰੋਡ ਤੇ 80 ਫੁਟੀ ਰੋਡ ਦਾ ਏਰੀਆ, ਮਾਡਲ ਟਾਊਨ ਫੇਜ-1, ਰੇਡੀਓ ਕਲੋਨੀ, ਹਰਬੰਸ ਨਗਰ, ਸੰਤ ਨਗਰ ਇੰਡਸਟ੍ਰੀਅਲ ਏਰੀਆ, ਮਤੀ ਦਾਸ ਨਗਰ, ਬਾਬਾ ਦੀਪ ਸਿੰਘ ਨਗਰ ਤੇ ਬਲਰਾਜ ਨਗਰ, ਨਛੱਤਰ ਨਗਰ, ਡੰਪ, ਸ਼ੀਸ਼ ਮਹਿਲ ਕਲੋਨੀ ਮਾਨਸਾ ਰੋਡ ਪਿੱਛੇ ਮਹਿੰਦਰਾ ਏਜੰਸੀ।

ਇਸੇ ਤਰ੍ਹਾਂ 21 ਮਈ 2023 ਨੂੰ ਫਾਇਰ ਬ੍ਰਿਗੇਡ, ਮਾਲ ਰੋਡ ਸਟੇਸ਼ਨ ਤੋਂ ਤਾਰ ਬਾਜ਼ਾਰ, ਸਿਰਕੀ ਬਾਜ਼ਾਰ, ਪੁਰਾਣਾ ਥਾਣਾ ਕਿਲ੍ਹਾ ਰੋਡ ਹੁੰਦੇ ਹੋਏ ਫਾਇਰ ਬ੍ਰਿਗੇਡ ਤੱਕ ਦਾ ਅੰਦਰਲਾ ਏਰੀਆ, ਸਾਰੀਆਂ ਰੇਲਵੇ ਕਲੋਨੀਆਂ, ਸੰਗੂਆਣਾ ਬਸਤੀ, ਨਰੂਆਣਾ ਰੋਡ ਦੀਆਂ ਖੱਬੇ ਪਾਸੇ ਦੀਆਂ ਗਲੀਆਂ, ਸ਼ਹੀਦ ਭਗਤ ਸਿੰਘ ਨਗਰ, ਦਸ਼ਮੇਸ਼ ਨਗਰ, ਪ੍ਰਤਾਪ ਢਿੱਲੋਂ ਬਸਤੀ ਪੀਪੀਆਂ ਵਾਲੀ ਗਲੀ, ਗੁਰੂ ਗੋਬਿੰਦ ਸਿੰਘ ਨਗਰ ਅਤੇ ਬੱਲਾ ਰਾਮ ਨਗਰ ਗਲੀ ਨੰ. 10 ਦਾ ਸੱਜਾ ਪਾਸਾ, ਬੈਂਕ ਕਲੋਨੀ।

ਇਸੇ ਤਰ੍ਹਾਂ 22 ਮਈ 2023 ਨੂੰ ਸਰਾਭਾ ਨਗਰ, ਹਰਪਾਲ ਨਗਰ, ਬਸੰਤ ਵਿਹਾਰ ਅਤੇ ਅਗਰਵਾਲ ਕਲੋਨੀ ਦਾ ਏਰੀਆ, ਪਰਜਾਪਤ ਕਲੋਨੀ, ਆਜ਼ਾਦ ਨਗਰ, ਸ਼ਿਵ ਕਲੋਨੀ, ਸਰਾਭਾ ਨਗਰ ਦਾ ਖੱਬਾ ਪਾਸਾ ਅਤੇ ਬਰਾੜ ਬੰਧੂ ਵਾਲਾ ਏਰੀਆ, ਥਰਮਲ ਕਲੋਨੀ, ਜੋਗਾਨੰਦ ਰੋਡ ਦਾ ਏਰੀਆ ਕੋਠੇ ਅਮਰਪੁਰਾ ਅਤੇ ਨਾਲ ਦੇ ਕੋਠੇ ਹਾਕਮ ਸਿੰਘ, ਅਰਜਨ ਨਗਰ, ਗੁਰੂਕੁਲ ਰੋਡ, ਗੋਪਾਲ ਨਗਰ, 80 ਫੁਟੀ ਰੋਡ ਅਤੇ ਰੋਡ ਦਾ ਸੱਜਾ ਪਾਸਾ, ਪਰਸਰਾਮ ਨਗਰ ਦਾ ਸੱਜਾ ਪਾਸਾ, ਜੋਗੀ ਨਗਰ, ਰਾਜੀਵ ਗਾਂਧੀ ਨਗਰ।

ਇਸੇ ਤਰ੍ਹਾਂ 23 ਮਈ 2023 ਨੂੰ ਅਜੀਤ ਰੋਡ ਦੋਨੋਂ ਪਾਸੇ, ਘੋੜੇ ਵਾਲਾ ਚੌਂਕ ਅਤੇ ਪਾਵਰ ਹਾਊਸ ਰੋਡ ਦਾ ਖੱਬਾ ਪਾਸਾ 100 ਫੁਟੀ ਚੌਂਕ ਤੱਕ ਅਤੇ ਬੀਬੀ ਵਾਲਾ ਰੋਡ ਦੇ ਸੱਜੇ ਪਾਸੇ ਦਾ ਏਰੀਆ, ਗੁਰੂ ਨਾਨਕ ਨਗਰ, ਹੋਮ ਲੈਂਡ, ਇੰਦਰਪ੍ਰਸਤ ਕਲੋਨੀ ਅਤੇ ਕੋਠੇ ਸੁੱਚਾ ਸਿੰਘ, ਗੂੰਗੇ ਅਤੇ ਬੋਲਿਆਂ ਦਾ ਸਕੂਲ, ਕਰਤਾਰ ਕਲੋਨੀ, ਨਸ਼ਾ ਛੁਡਾਊ ਕੇਂਦਰ, ਪੁਲਿਸ ਕੁਆਟਰ, ਹਰੀ ਨਗਰ, ਪ੍ਰੀਤ ਨਗਰ ਅਤੇ ਲਾਲ ਸਿੰਘ ਬਸਤੀ ਦਾ ਸਾਰਾ ਏਰੀਆ ਦੋਨੋਂ ਸਾਈਡਾਂ, ਮਾਡਲ ਟਾਊਨ ਫੇਜ 3, ਬਾਬਾ ਫਰੀਦ ਨਗਰ, ਬਰਨਾਲਾ ਬਾਈਪਾਸ ਰੋਡ ਅਤੇ ਵਿਸ਼ਕਰਮਾ ਮਾਰਕੀਟ, ਪੋਲੀਟੈਕਨਿਕ ਕਾਲਜ।

ਇਸੇ ਤਰ੍ਹਾਂ 24 ਮਈ 2023 ਨੂੰ ਭਾਰਤ ਨਗਰ, ਪਟੇਲ ਨਗਰ, ਗਰੀਨ ਐਵਨਿਊ ਤੇ ਜੁਝਾਰ ਸਿੰਘ ਨਗਰ ਖੱਬੇ ਪਾਸੇ ਦਾ ਏਰੀਆ, ਭੱਟੀ ਰੋਡ ਦਾ ਖੱਬਾ ਪਾਸਾ ਅਤੇ ਗਨੇਸ਼ਾ ਬਸਤੀ, ਠਾਕੁਰ ਕਲੋਨੀ ਅਤੇ ਧੀਵਰ ਕਲੋਨੀ, ਅੰਬੇਦਕਰ ਨਗਰ ਦਾ ਏਰੀਆ, ਪੂਜਾ ਵਾਲਾ ਮੁਹੱਲਾ ਤੋਂ ਪੀ.ਆਰ.ਟੀ.ਸੀ ਰੋਡ ਦਾ ਖੱਬਾ ਪਾਸਾ, ਜੀ.ਟੀ. ਰੋਡ ਹੁੰਦੇ ਹੋਏ ਮਾਲ ਰੋਡ ਫਾਇਰ ਬ੍ਰਿਗੇਡ ਕਿਲ੍ਹਾ ਰੋਡ ਹੁੰਦੇ ਹੋਏ ਪੂਜਾ ਵਾਲਾ ਮੁਹੱਲਾ, ਬੱਸ ਸਟੈਂਡ, ਸੁਰਖਪੀਰ ਰੋਡ ਅਤੇ ਮੁਲਤਾਨੀਆਂ ਰੋਡ ਦਾ ਸੱਜਾ ਪਾਸਾ, ਗੁਰੂ ਨਾਨਕ ਨਗਰ ਦੀਆਂ ਗਲੀਆਂ, ਮੁਲਤਾਨੀਆਂ ਰੋਡ ਮੇਨ ਸੜਕ, ਬੀੜਤਲਾ ਰੋਡ, ਸੁਭਾਸ਼ ਬਸਤੀ।

ਇਸੇ ਤਰ੍ਹਾਂ 25 ਮਈ 2023 ਨੂੰ ਪਾਵਰ ਹਾਊਸ ਰੋਡ ਦਾ ਸੱਜਾ ਪਾਸਾ ਚੌਂਕ ਤੱਕ ਸਿਵਲ ਸਟੇਸ਼ਨ, ਮਿੰਨੀ ਸਕੱਤਰੇਤ, ਪੁਲਿਸ ਪੈਨਸ਼ਨਰ ਭਵਨ ਪੁਰਾਣੀ ਤਹਿਸੀਲ, ਪੁਖਰਾਜ ਕਲੋਨੀ, ਮਿਨੋਚਾ ਕਲੋਨੀ, ਘਨਈਆ ਨਗਰ, ਵਾਲਮੀਕਿ ਬਸਤੀ, ਗਲੀ ਖੱਦਰ ਭੰਡਾਰ ਵਾਲੀ ਏਰੀਆ, ਪੂਜਾ ਵਾਲਾ ਮੁਹੱਲਾ ਤੋਂ ਪੀ.ਆਰ.ਟੀ.ਸੀ. ਰੋਡ ਦਾ ਸੱਜਾ ਪਾਸਾ, ਕਾਲੀਆਂ ਗਲੀ, ਮੰਡੀ ਬੋਰਡ ਤੋਂ ਦਾਣਾ ਮੰਡੀ ਰੋਡ ਦਾ ਸੱਜਾ ਪਾਸਾ, ਪੁਰਾਣਾ ਥਾਣਾ ਰੋਡ ਤੋਂ ਪੂਜਾ ਵਾਲਾ ਮੁਹੱਲਾ, ਆਲਮ ਬਸਤੀ, ਦੂਬੇ ਕਲੋਨੀ, ਪਰਸਰਾਮ ਨਗਰ ਦਾ ਖੱਬਾ ਪਾਸਾ ਅਤੇ ਪਰਤਾਪ ਨਗਰ ਦਾ ਸੱਜਾ ਪਾਸਾ।

CATEGORIES
TAGS
Share This

COMMENTS

Wordpress (0)
Disqus (0 )
Translate