ਲਘੂ ਅਤੇ ਛੋਟੇ ਉਦਯੋਗਾਂ ਦੀਆਂ ਮੁਸਕਿਲਾਂ ਦੂਰ ਕਰਨ ਲਈ ਕੀਤੀ ਬੈਠਕ


—ਉਦਯੋਗਾਂ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਕਰ ਰਹੀ ਹੈ ਉਪਰਾਲੇ
ਫਾਜਿ਼ਲਕਾ, 19 ਮਈ
ਲਘੂ ਅਤੇ ਛੋਟੇ ਉਦਯੋਗਾਂ ਦੀਆਂ ਮੁਸਕਿਲਾਂ ਦੂਰ ਕਰਨ ਅਤੇ ਉਨ੍ਹਾਂ ਲਈ ਸਰਕਾਰੀ ਨੀਤੀਆਂ ਨੂੰ ਬਿਤਹਰ ਕਰਨ ਲਈ ਉਨ੍ਹਾਂ ਦੇ ਸੁਝਾਅ ਪ੍ਰਾਪਤ ਕਰਨ ਲਈ ਜਿ਼ਲ੍ਹਾ ਉਦਯੋਗ ਕੇਂਦਰ ਫਾਜਿ਼ਲਕਾ ਵੱਲੋਂ ਉਦਯੋਗਪਤੀਆਂ ਦੇ ਨਾਲ ਨਾਲ ਸਵੈ ਸਹਾਇਤਾਂ ਸਮੂਹਾਂ ਦੇ ਪ੍ਰਤੀਨਿਧਾਂ ਨਾਲ ਬੈਠਕ ਕੀਤੀ ਗਈ।
ਬੈਠਕ ਵਿਚ ਜਿ਼ਲ੍ਹਾ ਫੰਕਸ਼ਨਲ ਮੈਨੇਜਰ ਸ੍ਰੀ ਨਿਰਵੈਰ ਸਿੰਘ ਨੇ ਦੱਸਿਆ ਕਿ ਰੈਂਪ ਸਕੀਮ ਤਹਿਤ ਇਹ ਬੈਠਕ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਕਾਲ ਤੋਂ ਬਾਅਦ ਛੋਟੇ ਅਤੇ ਲਘੂ ਉਦਯੋਗਾਂ ਅਤੇ ਸਵੈ ਸਹਾਇਤਾ ਸਮੂਹਾਂ ਨੂੰ ਮੁੜ ਤੋਂ ਸੁਰਜੀਤ ਕਰਨ ਅਤੇ ਦੇਸ਼ ਦੀ ਆਰਥਿਕਤਾ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਸਰਕਾਰ ਵੱਲੋਂ ਨਿਕਟ ਭਵਿੱਖ ਵਿਚ ਇਕ 6000 ਕਰੋੜ ਰੁਪਏ ਦਾ ਫੰਡ ਵੀ ਬਣਾਇਆ ਜਾਣਾ ਹੈ। ਇਸੇ ਵਿਚੋਂ ਰਾਜਾਂ ਅਤੇ ਫਿਰ ਜਿ਼ਲ੍ਹੇ ਨੂੰ ਮਿਲਣ ਵਾਲੇ ਫੰਡ ਦੀ ਸੁਯੋਗ ਵਰਤੋਂ ਲਈ ਉਦਯੋਗਾਂ ਦੇ ਸੁਝਾਅ ਲਏ ਜਾ ਰਹੇ ਹਨ।
ਉਨ੍ਹਾਂ ਨੇ ਇਸ ਮੌਕੇ ਹਾਜਰ ਮੈਂਬਰਾਂ ਨੂੰ ਸਰਕਾਰ ਵੱਲੋਂ ਇੰਡਸਟਰੀ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ, ਸਰਕਾਰੀ ਸਕੀਮਾਂ ਦੀ ਜਾਣਕਾਰੀ ਵੀ ਦਿੱਤੀ।
ਸ੍ਰੀ ਰਾਜ ਕੁਮਾਰ ਨੇ ਇਸ ਮੌਕੇ ਇੰਡਸਟਰੀ ਅਤੇ ਸਵੈ ਸਹਾਇਤਾਂ ਸਮੂਹਾਂ ਦੇ ਪ੍ਰਤੀਨਿੱਧਾਂ ਦੇ ਸੁਝਾਅ ਲਏ।
ਪੰਜਾਬ ਰਾਜ ਜਿਨਿੰਗ ਐਸੋਸੀਏਸ਼ਨ ਦੇ ਆਗੂ ਸ੍ਰੀ ਐਸਕੇ ਬਾਂਸਲ ਨੇ ਇੰਡਸਟਰੀ ਨੂੰ ਹੋਰ ਬਿਹਤਰ ਕਰਨ ਲਈ ਆਪਣੇ ਸੁਝਾਅ ਰੱਖੇ।ਇਸ ਤੋਂ ਬਿਨ੍ਹਾਂ ਵੱਖ ਵੱਖ ਉਦਯੋਗਪਤੀਆਂ ਅਤੇ ਸਵੈ ਸਹਾਇਤਾ ਸਮੂਹਾਂ ਨੇ ਵੀ ਆਪਣੇ ਸੁਝਾਅ ਦਿੱਤੇ। ਇਸੇ ਤਰਾਂ ਅਬੋਹਰ ਕਾਟਨ ਫੈਕਟਰੀ ਐਸੋਸੀਏਸ਼ਨ ਤੋਂ ਸ੍ਰੀ ਜੰਨਤ ਬਾਂਸਲ, ਸ੍ਰੀ ਅਬਿਨਾਸ਼ ਚਤਰੱਥ, (ਰਾਇਸ ਮਿੱਲ ਐਸੋਸੀਏਸ਼ਨ ਫਾਜਿ਼ਲਕਾ), ਸ੍ਰੀ ਕੰਵਲ ਸ਼ਾਹ, (ਸਮਾਲ ਸਕੇਲ ਇੰਡਸਟਰੀ ਯੁਨੀਅਨ, ਫਾਜਿ਼ਲਕਾ) ਨੇ ਵੀ ਆਪਣੇ ਸੁਝਾਅ ਸਾਂਝੇ ਕੀਤੇ।

CATEGORIES
Share This

COMMENTS

Wordpress (0)
Disqus (0 )
Translate