ਪੰਜਾਬ ਸਰਕਾਰ ਨੇ ਆਮ ਬਦਲੀਆਂ ਦੀ ਸਮਾਂ ਸੀਮਾ ਵਧਾਈ

ਚੰਡੀਗੜ 30 ਅਗਸਤ। ਪੰਜਾਬ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਵਿੱਚ ਆਮ ਬਦਲੀਆਂ ਦੀ ਸਮਾਂ ਸੀਮਾ 31 ਅਗਸਤ ਤੋਂ ਵਧਾ ਕੇ 15 ਸਤੰਬਰ 2025 ਕਰ ਦਿੱਤੀ ਹੈ। 23 ਜੂਨ ਤੋਂ ਬਦਲੀਆਂ ਕਰਨ ਦਾ ਸਮਾਂ ਉਲੀਕਿਆ ਗਿਆ ਸੀ। ਪਹਿਲਾਂ ਇਹ ਮਿਤੀ 31 ਜੁਲਾਈ ਤੋਂ 15 ਅਗਸਤ ਤੱਕ ਵਧਾਈ ਗਈ ਸੀ ਫਿਰ 31 ਅਗਸਤ ਤੱਕ ਦਾ ਵਾਧਾ ਕੀਤਾ ਗਿਆ ਸੀ। ਹੁਣ ਮਿਤੀ ਵਿੱਚ 15 ਸਤੰਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸੂਬੇ ਵਿੱਚ ਹੜਾਂ ਦੀ ਭਿਆਨਕ ਹੋ ਰਹੀ ਸਥਿਤੀ ਕਾਰਨ ਇਹ ਫੈਸਲਾ ਲਿਆ ਗਿਆ ਹੈ।

CATEGORIES
TAGS
Share This

COMMENTS

Wordpress (0)
Disqus ( )
Translate