ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਹੋਈ ਮੀਟਿੰਗ


ਮੰਗਾਂ ਦੇ ਹੱਲ ਲਈ ਲੁਧਿਆਣਾ ਚੋਣ ਹਲਕੇ ਵਿੱਚ ਝੰਡਾਂ ਮਾਰਚ ਕਰਨ ਦਾ ਫ਼ੈਸਲਾ

ਫਾਜਿ਼ਲਕਾ , 30 ਮਈ ( ਬਲਰਾਜ ਸਿੰਘ ਸਿੱਧੂ ) ਅਧਿਆਪਕ ਵਰਗ ਦੀਆਂ ਅਹਿਮ ਮੰਗਾਂ ਦੇ ਹੱਲ ਸਬੰਧੀ ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਹੋਈ ਜਿਸ ਵਿੱਚ ਪੰਜਾਬ ਭਰ ਤੋਂ ਜਿਲ੍ਹਾ ਪ੍ਰਧਾਨ ਅਤੇ ਸਟੇਟ ਕਮੇਟੀ ਮੈਂਬਰਾਂ ਨੇ ਭਾਗ ਲਿਆ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪਰਗਟਜੀਤ ਸਿੰਘ ਕਿਸ਼ਨਪੁਰਾ ਚੇਅਰਮੈਨ ਬੀ ਫ਼ਰੰਟ ਪੰਜਾਬ ਨੇ ਕਿਹਾ ਕਿ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਦੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬੰਦ ਕੀਤੇ ਭੱਤਿਆਂ ਦੀ ਬਹਾਲੀ ਅਤੇ ਮੁਲਾਜਮਾਂ ਦੀਆਂ ਅਹਿਮ ਮੰਗਾਂ ਤੋਂ ਭੱਜਣ ਦੀ ਨਿਖੇਧੀ ਕੀਤੀ ਗਈ।
ਇਸ ਮੌਕੇ ਜਥੇਬੰਦੀ ਵੱਲੋਂ ਨਵ ਨਿਯੁਕਤ ਅਧਿਆਪਕਾਂ ਨੂੰ ਬਦਲੀ ਲਈ ਇੱਕ ਯਕੀਨੀ ਮੌਕਾ, ਮੁਲਾਜ਼ਮ ਵਰਗ ਦੀ ਸਭ ਤੋਂ ਵੱਡੀ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਪ੍ਰੋਮੋਸ਼ਨ, ਬੰਦ ਹੋਏ ਭੱਤਿਆਂ ਦੀ ਬਹਾਲੀ ਅਤੇ ਡੀ ਏ ਦੀਆਂ ਕਿਸ਼ਤਾਂ ਅਤੇ ਬਣਦੇ ਬਕਾਏ ਦੇ ਹੱਲ ਲਈ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ ਕਰਦੇ ਹੋਏ ਲੁਧਿਆਣਾ ਚੋਣ ਹਲਕੇ ਵਿੱਚ ਝੰਡਾਂ ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਸੁਖਦਰਸ਼ਨ ਸਿੰਘ ਬਠਿੰਡਾ ਤੇਜਿੰਦਰ ਸਿੰਘ ਮੋਹਾਲੀ, ਪਰਮਜੀਤ ਸਿੰਘ ਫਿਰੋਜਪੁਰ, ਦਪਿੰਦਰ ਸਿੰਘ ਫਾਜ਼ਿਲਕਾ,ਚੰਦਰ ਸ਼ੇਖਰ ਜਲੰਧਰ ਰਵਿੰਦਰ ਸਿੰਘ ਜਲੰਧਰ, ਸਰਤਾਜ ਸਿੰਘ ਕਪੂਰਥਲਾ, ਸਤਿੰਦਰ ਸਚਦੇਵਾ ਫਾਜਿਲਕਾ, ਕਮਲਜੀਤ ਸਿੰਘ ਜਲੰਧਰ,ਪਰਮਜੀਤ ਦੁੱਗਲ ਲੁਧਿਆਣਾ, ਹਰਵਿੰਦਰ ਸਿੰਘ ਬਰਨਾਲਾ,ਰਾਜ ਕੁਮਾਰ ਟੋਨੀ, ਮਨੋਜ ਕੁਮਾਰ ਕਪੂਰਥਲਾ, ਵਸ਼ਿਸਟ ਕੁਮਾਰ,ਤੇਜਿੰਦਰ ਕੁਮਾਰ, ਬਿੰਦਰ ਲਾਲ ਆਦਿ ਅਧਿਆਪਕ ਸਾਥੀ ਹਾਜ਼ਰ ਸਨ

CATEGORIES
TAGS
Share This

COMMENTS

Wordpress (0)
Disqus ( )
Translate