Fazilka ਖੇਤਾਂ ਚ ਕਰ ਰਿਹਾ ਸੀ ਵਿਅਕਤੀ ਕੰਮ, ਅਚਾਨਕ ਆਇਆ ਚੱਕਰ ਅਤੇ ਹੋ ਗਈ ਮੌਤ


ਅਬੋਹਰ , 25 ਜੂਨ
Fazilka ਜ਼ਿਲੇ ਦੇ ਪਿੰਡ ਖੂਈਖੇੜਾ ’ਚ ਇੱਕ ਖੇਤ ਵਿੱਚ ਕੰਮ ਕਰਦੇ ਸਮੇਂ ਸਿਹਤ ਵਿਗੜਨ ਕਾਰਨ ਇਕ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਵਜੋਂ ਕੰਮ ਕਰਨ ਵਾਲੇ ਚੇਤਰਾਮ ਨੂੰ ਕੰਮ ਕਰਦੇ ਸਮੇਂ ਅਚਾਨਕ ਚੱਕਰ ਆਇਆ। ਜਿਸ ਤੋਂ ਬਾਅਦ ਉਸਨੇ ਕੂਲਰ ਦੇ ਸਾਹਮਣੇ ਬਿਠਾਇਆ ਗਿਆ, ਫਿਰ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਦੇ ਸਟਾਫ਼ ਵੱਲੋਂ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ।ਉਧਰ ਪਿੰਡ ਦੇ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਖੂਈ ਖੇੜਾ ਦਾ ਰਹਿਣ ਵਾਲਾ ਹੈ ਅਤੇ ਚੇਤ ਰਾਮ ਨਾਂਅ ਦਾ ਵਿਅਕਤੀ ਉਸਦੇ ਖੇਤ ’ਚ ਕੰਮ ਕਰਨ ਲਈ ਆਇਆ ਸੀ। ਉਹ ਇਕ ਟਰਾਲੀ ’ਚ ਇੱਟਾਂ ਭਰ ਰਿਹਾ ਹੈ। ਪਰ ਅਚਾਨਕ ਚੇਤ ਰਾਮ ਨੂੰ ਚੱਕਰ ਆਉਣ ਸ਼ਰੂ ਹੋ ਗਏ ਅਤੇ ਉਹ ਡਿੱਗ ਪਿਆ। ਜਿੱਥੇ ਉਸ ਨੂੰ ਕੂਲਰ ਦੇ ਸਾਹਮਣੇ ਬਿਠਾਇਆ ਗਿਆ। ਜਿਸ ਤੋਂ ਬਾਅਦ ਉਸ ਨੂੰ ਡਾਕਟਰ ਕੋਲ ਲੈ ਕੇ ਆਏ ਤਾਂ ਉਸਦੀ ਮੌਤ ਹੋ ਚੁੱਕੀ ਸੀ।

CATEGORIES
TAGS
Share This

COMMENTS

Wordpress (0)
Disqus ( )
Translate