ਅਣਅਧਿਕਾਰੀ ਕਲੌਨੀਆਂ ਨੂੰ ਰੈਗੁਲਰ ਕਰਨ ਸਬੰਧੀ ਬਕਾਇਆ ਦਰਖਾਸਤਾ ਦੇ ਨਿਪਟਾਰੇ ਦਾ ਆਖਰੀ ਮੌਕਾ, 13 ਮਈ ਆਖਰੀ ਮਿਤੀ


ਅਬੋਹਰ, ਫਾਜਿ਼ਲਕਾ, 11 ਮਈ
ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਅਤੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਇਕ ਜਨਤਕ ਸੂਚਨਾ ਰਾਂਹੀ ਸੂਚਿਤ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਣ—ਅਧਿਕਾਰਤ ਕਲੋਨੀਆਂ/ਪਲਾਟਾਂ/ਬਿਲਡਿੰਗਾਂ ਨੂੰ ਰੈਗੂਲਰਈਜ/ਕੰਪਾਊਂਡ ਕਰਨ ਲਈ ਬਕਾਇਆ ਪਈਆਂ ਦਰਖਾਸਤਾਂ ਦਾ ਨਿਪਟਾਰਾ ਕਰਨ ਲਈ ਮਿਤੀ 14 ਨਵੰਬਰ 2022 ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਦਫਤਰ ਨਗਰ ਨਿਗਮ ਅਬੋਹਰ ਵਿਖੇ ਪੈਡਿੰਗ ਪਈਆਂ ਅਣ—ਅਧਿਕਾਰਤ ਕਾਲੋਨੀਆਂ ਦੀਆ ਦਰਖਾਸਤਾਂ ਦਾ ਨਿਪਟਾਰਾ ਹਦਾਇਤ ਦੀ ਮਿਤੀ ਤੇ 6 ਮਹੀਨੇ ਅੰਦਰ ਭਾਵ ਆਖਰੀ ਮਿਤੀ 13.05.2023  ਤੱਕ ਕੀਤਾ ਜਾਵੇਗਾ।

ਇਸ ਲਈ ਅਣ—ਅਧਿਕਾਰਤ ਕਲੋਨੀਆਂ ਦੀਆਂ ਪੈਡਿੰਗ ਪਈਆਂ ਦਰਖਾਸਤਾ ਦੇ ਕਲੋਨਾਈਜਰਾਂ ਅਤੇ ਅਣ—ਅਧਿਕਾਰਤ ਪਲਾਟਾਂ/ਬਿਲਡਿੰਗ ਦੇ ਪਲਾਟ ਹੋਲਡਰਾਂ ਨੂੰ ਅਪੀਲ ਕੀਤੀ ਕਿ ਨਿਰਧਾਰਤ ਮਿਤੀ (13 ਮਈ 2023 ਤੋਂ ਪਹਿਲਾਂ) ਦੇ ਅੰਦਰ ਅੰਦਰ ਪੈਡਿੰਗ ਪਈਆਂ ਦਰਖਾਸਤਾਂ ਦੇ ਕਾਗਜਾਤ ਪੂਰੇ ਕਰਵਾਉਣ ਉਪਰੰਤ ਬਣਦੀ ਕੰਪਾਊਂਡਿੰਗ ਫੀਸ/ਰੈਗੂਲਰਾਈਜੇਨ ਚਾਰਜਿਜ ਨਿਗਮ ਦਫਤਰ ਵਿਖੇ ਜਮਾਂ ਕਰਵਾਏ ਜਾਣ ਤਾਂ ਜ਼ੋ ਪੈਡਿੰਗ ਦਰਖਾਸਤਾ ਦਾ ਨਿਪਟਾਰਾ ਕੀਤਾ ਜਾ ਸਕੇ।ਇੱਥੇ ਦੱਸਣਯੋਗ ਹੈ ਕਿ ਸਰਕਾਰ ਵੱਲੋ ਇਸ ਤੋਂ ਬਾਅਦ ਪੈਡਿੰਗ ਦਰਖਾਸਤਾਂ ਨੂੰ ਨਿਪਟਾਉਣ ਲਈ ਹੋਰ ਮੌਕਾ ਨਹੀ ਦਿੱਤਾ ਜਾਵੇਗਾ ਅਤੇ ਪੈਡਿੰਗ ਦਰਖਾਸਤਾਂ ਨਾ ਨਿਪਟਾਉਣ ਦੀ ਸੂਰਤ ਵਿੱਚ ਸਬੰਧਤ ਕਲੋਨਾਈਜਰਾਂ/ਪਲਾਟ ਹੋਲਡਰਾਂ ਦੇ ਵਿਰੁੱਧ ਪੰਜਾਬ ਅਪਾਰਮੈਂਟ ਐਂਡ ਪ੍ਰਾਪਰਟੀ ਰੈਗੂਲਰਾਈਜੇਸ਼ਨ ਐਕਟ 1995 ਅਤੇ ਸੋਧ ਐਕਟ 2014 ਦੀ ਧਾਰਾ 36(1)ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਜਿਸ ਵਿੱਚ ਪੰਜ ਲੱਖ ਰੁਪਏ ਤੱਕ ਜੁਰਮਾਨਾ ਅਤੇ 7 ਸਾਲ ਦੀ ਸਜਾ ਹੋਣ ਦਾ ਉਪਬੰਧ ਹੈ।ਉਕਤ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਨਗਰ ਨਿਗਮ ਅਬੋਹਰ ਦੀ ਬਿਲਡਿੰਗ ਸਾਖਾ, ਕਮਰਾ ਨੰਬਰ 4 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

CATEGORIES
Share This

COMMENTS

Wordpress (0)
Disqus (0 )
Translate