ਅਬੋਹਰ ਦੇ ਨਹਿਰ ਦੇ ਨਾਲ ਬਣੇ ਟਰੈਕ ਦਾ ਹੋਵੇਗਾ ਸੁੰਦਰੀਕਰਨ

—ਡਿਪਟੀ ਕਮਿਸ਼ਨਰ ਨੇ ਕੀਤਾ ਦੌਰਾ, ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਅਬੋਹਰ, ਫਾਜਿ਼ਲਕਾ, 11 ਮਈ
ਅਬੋਹਰ ਦੇ ਨਾਲੋਂ ਲੰਘਦੀ ਮਲੂਕਪੁਰਾ ਨਹਿਰ ਦੇ ਕਿਨਾਰੇ ਤੇ ਸੈਰ ਸਪਾਟੇ ਅਤੇ ਜ਼ੌਗਿੰਗ ਲਈ ਬਣੇ ਟਰੈਕ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਹ ਜਾਣਕਾਰੀ ਇਸ ਟਰੈਕ ਦੇ ਦੌਰੇ ਦੌਰਾਨ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੂੱਗਲ ਆਈਏਐਸ ਨੇ ਦਿੱਤੀ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਬੀਤੀ ਦੇਰ ਸਾ਼ਮ ਇਸ ਟਰੈਕ ਦਾ ਦੌਰਾ ਕੀਤਾ ਅਤੇ ਇਸ ਦੇ ਸੁੰਦਰੀਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਹਿਰ ਦੇ ਨਾਲ ਨਾਲ ਬਣਿਆ ਇਹ ਟਰੈਕ ਅਬੋਹਰ ਸ਼ਹਿਰ ਦੇ ਲੋਕਾਂ ਲਈ ਬਹੁਤ ਉਪਯੋਗੀ ਹੈ ਅਤੇ ਲੋਕ ਇੱਥੇ ਸੈਰ ਅਤੇ ਦੌੜ ਲਈ ਆਉਂਦੇ ਹਨ ਅਤੇ ਕੁਦਰਤ ਦੀ ਗੋਦ ਵਿਚ ਬਣਿਆ ਇਹ ਇਕ ਉੱਤਮ ਪ੍ਰੋਜ਼ੈਕਟ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਥੇ ਰਾਤ ਸਮੇਂ ਰੌਸ਼ਨੀ ਲਈ ਲਾਇਟਾਂ ਲਗਾਈਆਂ ਜਾ ਰਹੀਆਂ ਹਨ। ਨਾਲ ਹੀ ਉਨ੍ਹਾਂ ਨੇ ਇੱੱਥੇ ਗਜੀਬੋ, ਪਾਰਕ, ਪਾਰਕਿੰਗ ਲਈ ਸਥਾਨ, ਵਾਲੀਬਾਲ ਗਰਾਉਂਡ, ਓਪਨ ਜਿੰਮ ਆਦਿ ਬਣਾਉਣ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਸ ਟਰੈਕ ਨੂੰ ਸ਼ਾਨਦਾਰ ਦਿੱਖ ਦਿੱਤੀ ਜਾਵੇਗੀ ਤਾਂ ਜ਼ੋ ਜਿਆਦਾ ਤੋਂ ਜਿਆਦਾ ਲੋਕ ਇੱਥੇ ਆਉਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਆਈਏਐਸ, ਪੰਚਾਇਤੀ ਰਾਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਰਾਜੇਸ ਗਰੋਵਰ ਆਦਿ ਵੀ ਹਾਜਰ ਸਨ


