ਆਨਲਾਈਨ ਕਨੈਕਟ ਪੋਰਟਲ ਤੇ ਉਪਲਬੱਧ ਸੇਵਾਵਾਂ ਤੇ ਇਤਰਾਜ ਆਨਲਾਈਨ ਹੀ ਦੂਰ ਹੋਣਗੇ

ਸਮੇਂ ਸਿਰ ਸੇਵਾ ਦਾ ਲਾਭ ਲੈਣ ਲਈ ਲੋਕ ਸਮੇਂ-ਸਮੇਂ *ਤੇ ਆਨਲਾਈਨ ਪੋਰਟਲ *ਤੇ ਵਿਜਿਟ ਕਰਨ
ਫਾਜਿ਼ਲਕਾ, 10 ਮਈ
ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ ਬੈਠੇ ਹੀ ਆਨਲਾਈਨ ਤਰੀਕੇ ਨਾਲ ਸੇਵਾਵਾਂ ਦੇਣ ਲਈ ਪੋਰਟਲ ਚਲਾਇਆ ਜਾ ਰਿਹਾ ਹੈ। ਇਸ ਪੋਰਟਲ ਰਾਹੀਂ ਸਰਕਾਰੀ ਸੇਵਾਵਾਂ ਦਾ ਲਾਭ ਲੋਕ ਘਰ ਬੈਠੇ ਹੀ ਲੈ ਸਕਦੇ ਹਨ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਲੋਕ ਆਨਲਾਈਨ ਪੋਰਟਲ https://connect.punjab.gov.in/ ਤੇ ਜਾ ਕੇ ਆਪਣਾ ਅਕਾਉਂਟ ਬਣਾ ਕੇ ਸੇਵਾਵਾਂ ਲੈਣ ਲਈ ਆਨਲਾਈਨ ਅਰਜੀ ਦੇ ਸਕਦੇ ਹਨ। ਇਸ ਸੁਵਿਧਾ ਨਾਲ ਲੋਕਾਂ ਨੂੰ ਦਫ਼ਤਰਾਂ ਵਿਚ ਨਹੀਂ ਆਉਣਾ ਪੈਂਦਾ ਹੈ।
ਪਰ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਪ੍ਰਾਰਥੀ ਵੱਲੋਂ ਆਪਣੀ ਆਨਲਾਈਨ ਅਰਜੀ ਵਿਚ ਕੋਈ ਲੋੜੀਂਦਾ ਦਸਤਾਵੇਜ਼ ਅਟੈਚ ਨਹੀਂ ਕੀਤਾ ਜਾਂਦਾ ਹੈ ਤਾਂ ਸਬੰਧਤ ਵਿਭਾਗ ਵੱਲੋਂ ਉਸਤੇ ਇਤਰਾਜ ਲਗਾ ਕੇ ਆਨਲਾਈਨ ਹੀ ਅਰਜੀ ਸਬੰਧਤ ਵਿਅਕਤੀ ਦੇ ਅਕਾਉਂਟ ਵਿਚ ਵਾਪਿਸ ਭੇਜ਼ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਜ਼ੋ ਲੋਕ ਆਨਲਾਈਨ ਤਰੀਕੇ ਨਾਲ ਖੁਦ ਅਪਲਾਈ ਕਰਦੇ ਹਨ ਜਾਂ ਕਿਸੇ ਜਾਣਕਾਰ ਤੋਂ ਕਰਵਾਉਂਦੇ ਹਨ ਤਾਂ ਆਪਣੀ ਲਾਗਇਨ ਡਿਟੇਲ ਨੋਟ ਕਰਕੇ ਰੱਖਣ ਅਤੇ ਆਪਣੇ ਅਕਾਊਂਟ ਨੂੰ ਚੈਕ ਕਰਦੇ ਰਹਿਣ ਅਤੇ ਜ਼ੇਕਰ ਵਿਭਾਗ ਨੇ ਕੋਈ ਇਤਰਾਜ ਲਗਾਇਆ ਹੋਵੇ ਤਾਂ ਉਸਨੂੰ ਉਸੇ ਅਕਾਊਂਟ ਤੋਂ ਹੀ ਆਨਲਾਈਨ ਦੂਰ ਕਰਨ।
ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਲੱਗੇ ਇਤਰਾਜ ਨੂੰ ਦੂਰ ਕਰਨ ਲਈ ਸੇਵਾ ਕੇਂਦਰ ਆਉਣ ਦੀ ਜਰੂਰਤ ਨਹੀਂ ਹੈ ਅਤੇ ਨਾ ਹੀ ਸੇਵਾ ਕੇਂਦਰ ਆ ਕੇ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਇਸ ਲਈ ਜਿੰਨ੍ਹਾਂ ਦੀਆਂ ਵੀ ਆਨਲਾਈਨ ਅਰਜੀਆਂ ਤੇ ਇਤਰਾਜ ਲੱਗੇ ਹਨ ਉਹ ਆਪਣੇ ਇਤਰਾਜ ਆਨਲਾਈਨ ਤਰੀਕੇ ਨਾਲ ਹੀ ਦੂਰ ਕਰਨ ਤਾਂ ਜ਼ੋ ਜਲਦ ਤੋਂ ਜਲਦ ਉਨ੍ਹਾਂ ਨੂੰ ਸਰਕਾਰੀ ਸੇਵਾ ਦਾ ਲਾਭ ਮਿਲ ਸਕੇ। ਉਨ੍ਹਾਂ ਲੋਕਾਂ ਨੁੰ ਅਪੀਲ ਕੀਤੀ ਕਿ ਲਗਾਤਾਰ ਪੋਰਟਲ *ਤੇ ਵਿਜ਼ਿਟ ਕੀਤਾ ਜਾਵੇ ਤਾਂ ਜੋ ਆਨਲਾਈਨ ਅਰਜੀਆਂ *ਤੇ ਲਗੇ ਇਤਰਾਜਾਂ ਨੂੰ ਨਾਲ ਦੀ ਨਾਲ ਦੂਰ ਕੀਤਾ ਜਾਵੇ ਸਕੇ ਅਤੇ ਸਮੇਂ ਸਿਰ ਸੇਵਾਵਾਂ ਦਾ ਲਾਭ ਲਿਆ ਜਾ ਸਕੇ। ਇਸ ਨਾਲ ਅਰਜੀਆਂ ਦੀ ਪੈਂਡੈਂਸੀ ਵੀ ਨਹੀਂ ਰਹੇਗੀ ਤੇ ਲਾਭਪਾਤਰੀ ਵੀ ਖਜਲ-ਖੁਆਰੀ ਤੋਂ ਬਚੇਗਾ।


