ਘਰਾਂ ਨੂੰ ਢਾਹੁਣ ਦੇ ਵਿਰੋਧ ਵਿਚ ਲੋਕਾਂ ਨੇ ਪੈਟਰੋਲ ਦੀਆਂ ਬੋਤਲਾਂ ਹੱਥਾਂ ’ਚ ਫੜ੍ਹ ਕੇ ਕੀਤਾ ਰੋਸ ਪ੍ਰਦਰਸ਼ਨ

ਕੱਲਰ ਖੇੜਾ ਵਿਚ ਪੰਚਾਇਤੀ ਜ਼ਮੀਨ ਦਾ ਮਾਮਲਾ



ਅਬੋਹਰ, 9 ਮਈ (ਬਲਰਾਜ ਸਿੰਘ ਸਿੰਧੂ ) -ਫ਼ਾਜਿ਼ਲਕਾ ਦੇ ਪਿੰਡ ਕਲੱਰ ਖੇੜਾ ਵਿਚ ਪੰਚਾਇਤੀ ਜ਼ਮੀਨ ਤੇ ਬੈਠੇ 46 ਦੇ ਕਰੀਬ ਘਰਾਂ ਨੂੰ ਢਾਹੁਣ ਦਾ ਨੋਟਿਸ ਜਾਰੀ ਹੋਣ ਤੇ 9 ਮਈ ਮੰਗਲਵਾਰ ਨੂੰ ਪ੍ਰਸ਼ਾਸਨਿਕ ਅਧਿਕਾਰੀ ਪੈਮਾਇਸ਼ ਕਰਨ ਦੇ ਲਈ ਪਿੰਡ ਪਹੁੰਚੇ । ਜਿੱਥੇ ਪਿੰਡਾਂ ਦੇ ਸਮਰਥਨ ਵਿਚ ਪਹੁੰਚੇ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਹਮਣੇ ਸਾਹਮਣੇ ਹੋ ਗਏ। ਦੂਜੇ ਪਾਸੇ ਪਿੰਡਾਂ ਦੇ ਲੋਕਾਂ ਨੇ ਹੱਥਾਂ ਵਿਚ ਪੈਟਰੋਲ ਦੀਆਂ ਬੋਤਲਾਂ ਨਾਲ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਆਤਮਦਾਹ ਦੀ ਚਿਤਾਵਨੀ ਦਿੱਤੀ ਗਈ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਗਰੀਬਾਂ ਦੇ ਨਾਲ ਕਿਸੇ ਵੀ ਹਾਲਤ ਵਿਚ ਧੱਕਾ ਨਹੀਂ ਹੋਣ ਦੇਣਗੇ ਅਤੇ ਉਥੇ ਧਰਨਾ ਲਾ ਕੇ ਬੈਠ ਗਏ। ਪ੍ਰਸ਼ਾਸਨ ਦੁਆਰਾ ਪੁਲਿਸ ਦੀ ਮੌਜੂਦਗੀ ਵਿਚ ਪੈਮਾਇਸ਼ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਜਿਕਰਯੋਗ ਹੈ ਕਿ ਪੀੜ੍ਹਤ ਲੋਕਾਂ ਦੇ ਹੱਕ ਵਿਚ 1 ਮਈ ਤੋਂ ਕਿਸਾਨ ਯੂਨੀਅਨ ਅਤੇ ਪਿੰਡਾਂ ਦੁਆਰਾ ਅਬੋਹਰ-ਸ੍ਰੀਗੰਗਾਨਗਰ ਨੈਸ਼ਨਲ ਹਾਈਵੇ ਤੇ 2 ਘੰਟੇ ਦਾ ਸੰਕੇਤਿਕ ਧਰਨਾ ਲਾ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਚਿਤਾਵਨੀ ਵੀ ਦਿੱਤੀ ਗਈ ਸੀ ਕਿ ਜੇਕਰ ਇੰਨ੍ਹਾਂ 46 ਘਰਾਂ ਨੂੰ ਢਾਹਿਆ ਗਿਆ ਤਾਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਧਰ ਵਿਧਾਇਕ ਸੰਦੀਪ ਜਾਖੜ ਨੇ ਵੀ ਪਿੱਛਲੇ ਦਿਨੀਂ ਇਸ ਮਾਮਲੇ ਵਿਚ ਐਸ.ਡੀ.ਐਮ. ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਇਸ ਮਾਮਲੇ ਵਿਚ ਉਚ ਅਧਿਕਾਰੀਆਂ ਨਾਲ ਗੱਲ ਕਰਨਗੇ। ਵਿਧਾਇਕ ਨੇ ਕਿਹਾ ਸੀ ਕਿ ਸਰਕਾਰ ਕੋਈ ਹੋਰ ਰਸਤਾ ਕੱਢੇ ਤਾਂ ਕਿ ਇੰਨ੍ਹਾਂ ਪਰਿਵਾਰਾਂ ਨੂੰ ਰਾਹਤ ਮਿਲ ਸਕੇ।

CATEGORIES
TAGS
Share This

COMMENTS

Wordpress (0)
Disqus (0 )
Translate