ਖਰੀਦ ਏਜੰਸੀਆ ਵੱਲੋਂ ਸਬੰਧਿਤ ਕਿਸਾਨਾਂ ਨੂੰ 1666.38 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ
– ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 8,36,406 ਮੀਟਰਕ ਟਨ ਕਣਕ ਦੀ ਕੀਤੀ ਜਾ ਚੁੱਕੀ ਹੈ ਖਰੀਦ
ਸ੍ਰੀ ਮੁਕਤਸਰ ਸਾਹਿਬ, 09 ਮਈ
ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆ ਅਨਾਜ ਮੰਡੀਆਂ ਵਿੱਚ ਪਿਛਲੇ ਦਿਨੀ ਤੱਕ 8,44,234 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਜ਼ਿਲ੍ਹੇ ਦੀਆ ਵੱਖ ਵੱਖ ਖਰੀਦ ਏਜੰਸੀਆ ਵੱਲੋਂ 8,36,401 ਮੀਟਰਕ ਟਨ ਦੀ ਕਣਕ ਦੀ ਖਰੀਦ ਕੀਤੀ ਗਈ ਹੈ ਅਤੇ ਖਰੀਦ ਏਜੰਸੀਆਂ ਵੱਲੋਂ ਸਬੰਧਿਤ ਕਿਸਾਨਾਂ ਨੂੰ 1666.38 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਸ੍ਰੀ ਸੰਜੇ ਸ਼ਰਮਾ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਪਨਗਰੇਨ ਏਜੰਸੀ ਵੱਲੋ 2,06,730 ਮੀਟਰਕ ਟਨ, ਮਾਰਕਫੈਡ ਏਜੰਸੀ ਵੱਲੋ 2,34,381 ਮੀਟਰਕ ਟਨ, ਪਨਸਪ ਏਜੰਸੀ ਵੱਲੋ 2,09,282 ਮੀਟਰਕ ਟਨ, ਵੇਅਰ ਹਾਉਸ ਏਜੰਸੀ ਵੱਲੋ 1,84,933 ਮੀਟਰਕ ਟਨ ਅਤੇ ਪ੍ਰਾਈਵੇਟ ਖਰੀਦ 1075 ਮੀਟਰਕ ਟਨ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਖਰੀਦ ਏਜੰਸੀਆਂ ਵੱਲੋਂ 5,94,794 ਮੀਟਰਕ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ।
ਉਹਨਾਂ ਦੱਸਿਆ ਕਿ ਕਣਕ ਦੀ ਸੁਚਾਰੂ ਢੰਗ ਨਾਲ ਢੋਆ-ਢੁਆਈ ਲਈ ਤਕਰੀਬਨ 2200 ਟਰੱਕਾਂ ਅਤੇ ਵਹੀਕਲ ’ਤੇ ਵੀ.ਟੀ.ਐਸ ਅਤੇ ਜੀ.ਪੀ.ਐਸ ਟਰੈਕਿੰਗ ਸਿਸਟਮ ਲਗਾ ਕੇ ਕੀਤੀ ਜਾ ਰਹੀ ਹੈ ਤਾਂ ਜੋ ਢੋਆ-ਢੁਆਈ ’ਤੇ ਕੜੀ ਨਜ਼ਰ ਰੱਖੀ ਜਾ ਸਕੇ।