ਭਗਵੰਤ ਮਾਨ ਨੇ ਸ਼ਹੀਦ ਊਧਮ ਸਿੰਘ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਂਟ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ‘ਤੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿੱਚ ਇੱਕ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ । Cmn ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਦੋਵਾਂ ਨੇ ਸ਼ਹੀਦ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨਾਲ Punjab ਆਪ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬੇ ਦੇ ਹੋਰ ਵੀ ਕਈ ਮੰਤਰੀ ਹਾਜਰ ਸਨ। ਸ਼ਹੀਦ ਨੂੰ ਸ਼ਰਧਾਜੰਲੀ ਦੇਣ ਤੋਂ ਬਾਅਦ ਸਾਰੇ ਆਗੂ ਸ਼ਹੀਦ ਊਧਮ ਸਿੰਘ ਯਾਦਗਾਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਹੀਦ ਦੇ ਜੀਵਨ ਨਾਲ ਜੁੜੀਆਂ ਚੀਜ਼ਾਂ ਦੇਖੀਆਂ।

Punjab ਦੇ cm ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਕੋਈ ਅਹਿਸਾਨ ਨਹੀਂ, ਇਹ ਸਾਡਾ ਫਰਜ਼ ਹੈ। ਅੱਜ ਅਸੀਂ ਉਸ ਫਰਜ਼ ਨੂੰ ਪੂਰਾ ਕਰ ਰਹੇ ਹਾਂ। “ਸ਼ਹੀਦੋ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਚੜ੍ਹੇਂਗੇ ਫੂਲ, ਵਤਨ ਪਰ ਮਿਟਨੇ ਵਾਲੋਂ ਕਾ ਬਾਕੀ ਯਹੀਂ ਨਿਸ਼ਾਂ ਹੋਗਾ।”

ਸੀਐਮ ਮਾਨ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦਾ ਬਦਲਾ ਕਿਵੇਂ ਲਿਆ। 21 ਸਾਲਾਂ ਤੱਕ, ਉਨ੍ਹਾਂ ਨੇ ਆਪਣੇ ਅੰਦਰ ਦੇਸ਼ ਲਈ ਬਦਲੇ ਦੀ ਅੱਗ ਨੂੰ ਬਲਦਾ ਰੱਖਿਆ। ਇਸੇ ਲਈ ਅੱਜ ਅਸੀਂ ਇੱਥੇ ਸ਼ਰਧਾਂਜਲੀ ਦੇਣ ਲਈ ਆਏ ਹਾਂ। ਉਨ੍ਹਾਂ ਨੂੰ ਬਹੁਤ ਸਾਰੇ ਮੌਕੇ ਮਿਲੇ ਜਿੱਥੇ ਉਹ ਸਰ ਮਾਈਕਲ ਓ’ਡਾਇਰ ਨੂੰ ਮਾਰ ਸਕਦਾ ਸੀ, ਪਰ ਉਨ੍ਹਾਂ ਨੇ ਕਿਹਾ ਕਿ ਮੈਂ ਉਸਨੂੰ ਸਿਰਫ ਇੱਕ ਸਟੇਜ ‘ਤੇ ਜਾ ਕੇ ਹੀ ਮਾਰਾਂਗਾ।

ਜਿਵੇਂ ਹੀ ਓ’ਡਾਇਰ ਨੇ ਕਿਹਾ ਕਿ “ਮੈਂ ਇਨਕਲਾਬ ਨੂੰ ਦਬਾ ਦਿੱਤਾ ਹੈ”, ਉਸੇ ਸਮੇਂ ਊਧਮ ਸਿੰਘ ਨੇ ਕਿਤਾਬ ਵਿੱਚ ਲੁਕਾਈ ਬੰਦੂਕ ਨਾਲ ਉਸਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਕਦੇ ਕਿਸੇ ਤੋਂ ਮੁਆਫੀ ਨਹੀਂ ਮੰਗੀ। ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਇੱਥੇ ਪੜ੍ਹਨ ਦਾ ਮੌਕਾ ਮਿਲਿਆ। ਨਾਨਕੇ ਇੱਥੇ ਹਨ, ਅਤੇ ਸ਼ਹਿਰ ਸਿਰਫ਼ 15 ਕਿਲੋਮੀਟਰ ਦੂਰ ਹੈ। ਅਸੀਂ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਉਸਨੇ ਸਾਨੂੰ ਸ਼ਹੀਦਾਂ ਦੀ ਧਰਤੀ ‘ਤੇ ਜਨਮ ਦਿੱਤਾ।

CATEGORIES
TAGS
Share This

COMMENTS

Wordpress (0)
Disqus ( )
Translate