ਗੁਆਂਢੀ ਦੇ ਘਰੋਂ ਸੱਪ ਫੜ੍ਹਨਾ ਪਿਆ ਮਹਿੰਗਾ


ਅਬੋਹਰ, 6 ਮਈ (balraj singh sidhu ) ਬੱਲੂਆਣਾ ਹਲਕੇ ਦੇ ਪਿੰਡ ਬੁਰਜ ਮੁਹਾਰ ਵਿਚ ਇਕ ਵਿਅਕਤੀ ਨੂੰ ਉਸ ਸਮੇਂ ਸੱਪ ਫੜ੍ਹਨਾ ਮਹਿੰਗਾ ਪੈ ਗਿਆ। ਜਦੋਂ ਉਹ ਗੁਆਂਢੀਆਂ ਦੇ ਘਰੋ. ਸੱਪ ਫੜ੍ਹ ਕੇ ਬਾਹਰ ਛੱਡਣ ਲਈ ਗਿਆ ਸੀ। ਜਾਣਕਾਰੀ ਦਿੰਦਿਆਂ ਬੁਰਜ ਮੁਹਾਰ ਵਾਸੀ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਘਰ ਵਿਚ ਸੀ ਅਤੇ ਗੁਆਂਢੀ ਨੇ ਉਨ੍ਹਾਂ ਨੂੰ ਆਵਾਜ਼ ਦਿੱਤੀ ਕਿ ਉਨ੍ਹਾਂ ਦੇ ਘਰ ਸੱਪ ਆ ਗਿਆ ਹੈ। ਜਦੋਂ ਉਹ ਸੱਪ ਫੜ੍ਹ ਕੇ ਬਾਹਰ ਛੱਡਣ ਦੇ ਲਈ ਗਿਆ ਤਾਂ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ । ਇੱਧਰ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਦੇ ਸਟਾਫ਼ ਵਿਚ ਤੈਨਾਤ ਅਕਸ਼ੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਲਖਬੀਰ ਸਿੰਘ ਆਇਆ ਹੈ ਜਿਸ ਨੂੰ ਸੱਪ ਨੇ ਡੰਗ ਲਿਆ ਹੈ।

CATEGORIES
TAGS
Share This

COMMENTS

Wordpress (0)
Disqus (0 )
Translate