ਕੋਲਡ ਵੇਵ  (ਸ਼ੀਤ ਲਹਿਰ)ਤੋਂ ਬਚਾਉ ਸੰਬਧੀ ਐਡਵਾਇਜਰੀ ਜਾਰੀ

ਫਾਜਿਲਕਾ 23 ਦਸੰਬਰ

ਸਿਵਲ ਸਰਜਨ ਫਾਜਿਲਕਾ ਡਾ ਸਤੀਸ਼ ਗੋਇਲ ਨੇ ਦੱਸਿਆ ਕਿ ਸੂਬੇ ਵਿਚ ਲਗਾਤਾਰ ਚੱਲ ਰਹੀ ਸੀਤ ਲਹਿਰ ਦੇ ਮੱਦੇਨਜਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਇੱਕ ਵਿਸਤ੍ਰਿਤ ਐਡਵਾਇਜਰੀ ਜਾਰੀ ਕੀਤੀ ਹੈ।ਜਿਕਰਯੋਗ ਹੈ ਕਿ ਪੰਜਾਬ ਵਿੱਚ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਠੰਡ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਕਈ ਬਿਮਾਰੀਆਂ ਜਿਵੇ ਕਿ ਫਲੂ, ਨੱਕ ਵਗਣਾ,ਹਾਈਪੋਥਰਮੀਆਂ,ਸਟਬਾਈਟ,ਹਾਰਟ ਅਟੈਕ ਆਦਿ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।ਸੀਤ ਲਹਿਰ ਬਾਰੇ ਮੋਸਮ ਵਿਭਾਗ ਦੀ ਭਵਿੱਖਬਾਣੀ ਤੇ ਨਜਰ ਰੱਖਣੀ ਚਾਹੀਦੀ ਹੈ।ਸ਼ੀਤ ਲਹਿਰ ਦੇ ਹਲਾਤਾਂ ਦੇ ਮੱਦੇਨਜ਼ਰ ਪੰਜਾਬ ਲਈ ਮੌਸਮ ਵਿਭਾਗ ਵੱਲੋ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।ਲੋਕਾਂ ਨੂੰ ਸ਼ੀਤ ਲਹਿਰ ਦੀਆਂ ਸਥਿਤੀਆਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪੂਰੀ ਤਰਾਂ ਨਾਲ ਪਾਲਣਾ ਕਰਨੀ ਚਾਹੀਦੀ ਹੈ।ਉਚ- ਅਧਿਕਾਰੀਆਂ ਵੱਲ ਉਮੀਕਰੋਨ ਵੇਰੀਐਂਟ ਦੇ ਖ਼ਤਰੇ ਦੇ ਵਿਰੁੱਧ ਵੀ ਚਿਤਾਵਨੀ ਦਿਤੀ ਹੈ, ਕਿਉਂਕਿ ਇਹ ਡੈਲਟਾ ਵੇਰੀਐਂਟ ਨਾਲ ਤਿੰਨ ਗੁਣਾ ਜਿਆਦਾ ਸੰਚਾਰਿਤ ਹੈ ਅਤੇ ਉਨਾਂ ਨੇ ਲੋਕਾਂ ਆਪਣਾ ਟੀਕਾਕਰਨ ਪੂਰਾ ਕਰਨ ਅਤੇ ਕਵਿਡ ਅਨੁਰੂਪ ਵਿਵਹਾਰ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

 ਸ਼ੀਤ ਲਹਿਰ ਠੰਢ ਵਿਚ ਕੀ ਕਰਨਾ ਚਾਹੀਦਾ ਹੈ।

ਸ਼ੀਤ ਲਹਿਰ ਤੋਂ ਪਹਿਲਾਂ ਸਥਾਨਕ ਮੌਸਮ ਦੀ ਭਵਿੱਖਬਾਣੀ ਲਈ ਰੇਡੀਉ ਸੁਣੋ,ਟੀਵੀ ਦੇਖ,ਅਖਬਾਰਾਂ ਪੜੋ,  ਭਾਰਤੀ ਮੌਸਮ ਵਿਭਾਗ ਦੁਆਰਾ ਮੌਸਮ ਦੀ ਚਿਤਾਵਨੀ ਨੂੰ ਟਰੈਕ ਕਰੋ, ਵਾਧੂ ਭੋਜਨ,ਪੀਣ ਵਾਲਾ ਪਾਣੀ, ਦਵਾਈਆਂ ਅਤੇ ਹੋਰ ਜਰੂਰੀ ਸਮਾਨ ਵਰਗੀਆਂ ਸੰਕਟਕਾਲੀਨ ਸਪਲਾਈਆਂ ਨੂੰ ਤਿਆਰ ਰੱਖੋ। ਠੰਢ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਵੱਖ-ਵੱਖ ਬਿਮਾਰੀਆਂ ਜਿਵੇਂ ਫਲੂ,ਨੱਕ ਵਗਣਾ,ਹਾਈਪੋਥਰਮੀਆਂ, ਫ੍ਰੋਮਟਬਾਈਟ, ਹਾਰਟ ਅਟੈਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ,ਅਜਿਹੇ ਲੱਛਣ ਆਉਣ ਤੇ ਡਾਕਟਰ ਨਾਲ ਸੰਪਰਕ ਕਰੋ।ਠੰਢੀ ਲਹਿਰ ਦੇ ਦੌਰਾਨ ਮੌਸਮ ਦੀ ਜਾਣਕਾਰੀ ਅਤੇ ਸੰਕਟ ਕਾਲੀਨ ਪ੍ਰਕਿਰਿਆ ਦੀ ਜਾਣਕਾਰੀ ਦਾ ਧਿਆਨ ਨਾਲ ਪਾਲਣ ਕਰੋ ਅਤੇ ਸਲਾਹ ਅਨੁਸਾਰ ਕੰਮ ਕਰੋ। ਸੰਭਵ ਹੋ ਸਕੇ ਘਰ ਦੇ ਅੰਦਰ ਰਹੋ ਅਤੇ ਠੰਡੀ ਹਵਾ ਦੇ ਸੰਪਰਕ ਨੂੰ ਰੋਕਣ ਲਈ ਯਾਤਰਾ ਘੱਟ ਤੋਂ ਘੱਟ ਕਰੋ।ਸੀਤ ਲਹਿਰ ਦੀ ਚਪੇਟ ਵਿੱਚ ਬਜ਼ੁਰਗ ਅਤੇ ਬੱਚੇ ਜਲਦੀ ਆਉਂਦੇ ਹਨ,ਇਸ ਲਈ ਉਹਨਾ ਦਾ ਖਾਸ ਧਿਆਨ ਰੱਖਿਆ ਜਾਵੇ।ਸ਼ੀਤ ਲਹਿਰ ਤੋਂ ਬਚਣ ਲਈ ਗਰਮ ਊਨੀ ਕੱਪੜਿਆਂ ਦੀ ਵੱਧ ਵਰਤੋ ਕੀਤੀ ਜਾਵੇ। ਆਪਣੇ ਆਪ ਨੂੰ ਸੁੱਕਾ ਰੱਖੋ।ਜੇਕਰ ਗਿੱਲਾ ਹੋਵੇ ਤਾਂ ਆਪਣੇ ਸਿਰ,ਗਰਦਨ,ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਢੁੱਕਵੇਂ ਢੰਗ ਨਾਲ ਢੱਕ ਕੇ ਰੱਖੋ।ਕਿਉਂਕਿ ਜਿਆਦਾਤਰ ਸਰਦੀ ਦਾ ਨੁਕਸਾਨ ਇਨ੍ਹਾਂ ਅੰਗਾ ਰਾਹੀ ਹੁੰਦਾ ਹੈ। ਦਸਤਾਨੇ ਨਾਲੋ ਮਿਟਨ ਨੂੰ ਤਰਜੀਹ ਦਿਉ ਮਿਟਨ ਵਧੇਰੇ ਨਿੱਗ ਅਤੇ ਇੰਸੂਲੇਸਨ ਪ੍ਰਦਾਨ ਕਰਦੇ ਹਨ। ਠੰਢ ਦੇ ਨੁਕਸਾਨ ਤੋਂ ਬਚਣ ਲਈ ਟੋਪੀਆਂ ਅਤੇ ਮਫਲਰ ਦੀ ਵਰਤੋ ਕਰੋ, ਇੰਸੂਲੇਟਡ ਵਾਟਰ ਪਰੂਫ ਜੁੱਤੇ ਪਾਉ।ਸਰੀਰ ਦੇ ਤਾਪਮਾਨ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਸਿਹਤਮੰਦ ਭੋਜਨ ਖਾਉ। ਲੋੜੀਂਦੀ ਪ੍ਰਤੀਰੋਧਕ ਸ਼ਕਤੀ ਬਣਾਈ ਰੱਖਣ ਲਈ ਵਿਟਾਮਿਨ ਸੀ ਨਾਲ ਭਰਪੂਰ ਫੱਲ ਅਤੇ ਸਬਜੀਆਂ ਖਾਉ।ਗਰਮ ਤਰਲ ਪਦਾਰਥ ਨਿਯਮਤ ਤੋਰ ਤੇ ਪੀਉ,ਕਿਉਕਿ ਇਹ ਠੰਡ ਨਾਲ ਲੜਨ ਲਈ ਸਰੀਰ ਦੀ ਗਰਮੀ ਨੂੰ ਬਰਕਰਾਰ ਰੱਖੇਗਾ।ਆਪਣੀ ਚਮੜੀ ਨੂੰ ਨਿਯਮਤ ਤੋਰ ਤੇ ਤੇਲ,ਪਟ੍ਰੋਲੀਅਮ ਜੈਲੀ ਜਾਂ ਬਾਡੀ ਕਰੀਮ ਨਾਲ ਨਮੀ ਦਿਉ,ਬਜੂਰਗ ਅਤੇ ਬੱਚਿਆਂ ਦਾ ਖਾਸ ਧਿਆਨ ਰੱਖੋ। ਗੈਰ ਉਦਯੋਗਿਕ ਇਮਾਰਤਾਂ ਲਈ ਹੀਟ ਇੰਸੂਲੇਸਨ ਅਤੇ ਗਾਈਡਲਾਈਨਜ ਦੀ ਪਾਲਣਾ ਕਰੋ ਅਤੇ ਜਰੂਰੀ ਤਿਆਰੀ ਦੇ ਉਪਾਅ ਕਰੋ। ਠੰਢ ਦੇ ਲੰਬੇ ਸਮੇ ਤੱਕ ਸੰਪਰਕ ਵਿੱਚ ਰਹਿਣ ਨਾਲ ਚਮੜੀ ਫਿੱਕੀ ਸਖਤ ਅਤੇ ਸੁੰਨ ਹੋ ਸਕਦੀ ਅਤੇ ਸ਼ਰੀਰ ਦੇ ਖੁੱਲੇ ਅੰਗਾਂ ਤੇ ਕਾਲੇ ਛਾਲੇ ਹੋ ਸਕਦੇ ਹਨ ਤੁਰੰਤ ਡਾਕਟਰ ਦੀ ਸਲਾਹ ਲਉ,ਅਤੇ ਗਰਮ ਪਾਣੀ ਨਾਲ ਠੰਢ ਨਾਲ ਪ੍ਰਭਾਵਤ ਖੇਤਰਾਂ ਦਾ ਇਲਾਜ ਕਰੋ। ਸੀਤ ਲਹਿਰ ਦੇ ਗੰਭੀਰ ਸੰਪਰਕ ਨਾਲ ਹਾਈਪੋਥਰਮੀਆਂ ਹੋ ਸੱਕਦਾ ਹੈ।ਸਰੀਰ ਦੇ ਤਾਪਮਾਨ ਵਿੱਚ ਕਮੀ ਜਿਸ ਨਾਲ ਬੋਲਣ ਵਿੱਚ ਕੰਬਣੀ, ਨੀਦ ਆਉਣਾ,ਮਾਸ਼ਪੇਸ਼ੀਆਂ ਵਿੱਚ ਅਕੜਾ,ਸਾਹ ਲੈਣ ਵਿੱਚ ਔਖਿਆਈ ਹੋ ਸਕਦੀ ਹੈ, ਹਾਈਪੋਥਰਮੀਆਂ, ਫ੍ਰੋਸਟਬਾਈਟ ਤੋ ਪੀੜਤ ਕਿਸੇ ਵਿਅਕਤੀ ਲਈ ਜਿੰਨੀ ਜਲਦੀ ਹੋ ਸਕੇ ਡਾਕਟਰੀ ਸਹਾਇਤਾ ਲਉ। ਨੱਕ ਵੱਗਣਾ,ਬੁਖਾਰ,ਗਲਾ ਦਰਦ ਆਦਿ ਲੱਛਣ ਹੋਣ ਤੇ ਕੋਵਿਡ-19 ਬਾਰੇ ਡਾਕਟਰ ਤੋਂ ਸਲਾਹ ਲਉ। ਪਾਲਤੂ ਜਾਨਵਰਾਂ ਨੂੰ ਘਰ ਦੇ ਅੰਦਰ ਲੇ ਜਾਉ ਅਤੇ ਠੰਧ ਤੋਂ ਬਚਾਉ।

ਸ਼ੀਤ ਲਹਿਰ ਠੰਢ: ਵਿਚ ਕੀ ਨਾ ਕਰੋ

ਠੰਢ ਦੇ ਲੰਬੇ ਸਮੇ ਤੱਕ ਸੰਪਰਕ ਤੋਂ ਬੱਚੋ। ਕੰਬਣੀ ਨੂੰ ਨਜਰ ਅੰਦਾਜ ਨਾ ਕਰੋ।ਇਹ ਪਹਿਲੀ ਨਿਸ਼ਾਨੀ ਹੈ ਕਿ ਸ਼ਰੀਰ ਗਰਮੀ ਗੂਆ ਰਿਹਾ ਹੈ,ਘਰ ਦੇ ਅੰਦਰ ਜਾਉ। ਸ਼ਰਾਬ ਨਾ ਪੀਉ, ਇਹ ਸ਼ਰੀਰ ਦਾ ਤਾਪਮਾਨ ਘਟਾਉਂਦੀ ਹੈ ਅਤੇ ਹਾਈਪੋਥਰਮੀਆਂ ਦੇ ਜੋਖਮ ਨੂੰ ਵਧਾਉਂਦੀ ਹੈ,ਠੰਡੇ ਹੋਏ ਖੇਤਰ ਦੀ ਮਾਲੀਸ਼ ਨਾ ਕਰੋ ਇਸ ਨਾਲ ਹੋਰ ਨੁਕਸਾਨ ਹੋ ਸੱਕਦਾ ਹੈ। ਪ੍ਰਭਾਵਤ ਵਿਅਕਤੀ ਨੂੰ ਕੋਈ ਵੀ ਤਰਲ ਪਦਾਰਥ ਨਾ ਦਿਉ, ਜਦੋ ਤੱਕ ਉਹ ਪੂਰੀ ਸੁਚੇਤ ਨਹੀ ਹੁੰਦਾ। ਬੰਦ ਕਮਰਿਆਂ ਵਿੱਚ ਕੋਇਲੇ ਦੀ ਅੰਗੀਠੀ ਆਦਿ ਨਾ ਜਲਾਉ ਕਿਉਂਕਿ ਇਸ ਨਾਲ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਹੁੰਦੀ ਹੈ ਜਿਸ ਕਾਰਨ ਆਕਸੀਜਨ ਦੀ ਘਾਟ ਹੋ ਜਾਦੀ ਹੈ ਜੋ ਬੇਹੋਸ਼ੀ ਅਤੇ ਜਾਨਲੇਵਾ ਸਾਬਤ ਹੋ ਸਕਦੀ ਹੈ।

CATEGORIES
TAGS
Share This

COMMENTS

Wordpress (0)
Disqus (0 )
Translate