ਕਨੈਡਾ ’ਚ ਕਪਿਲ ਸ਼ਰਮਾ ਦੇ ਕੈਫ਼ੇ ’ਤੇ ਤਾੜ ਤਾੜ ਚੱਲੀਆਂ ਗੋਲੀਆਂ
ਕਨੈਡਾ , ਦਾ ਪੋਸਟਮੇਲ ਬਿਊਰੋ
ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੇ ਬਾਰੇ ਵਿਚ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ । ਕੈਨੇਡਾ ਵਿੱਚ ਕਪਿਲ ਸ਼ਰਮਾ ਵੱਲੋਂ ਖੋਲ੍ਹੇ ਗਏ ਕੈਫੇ ਵਿੱਚ ਗੋਲੀਬਾਰੀ ਕੀਤੀ ਗਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕਪਿਲ ਦਾ ਇਹ ਕੈਫੇ ਹਾਲ ਹੀ ਵਿੱਚ ਖੋਲਿ੍ਹਆ ਗਿਆ ਸੀ। ਇਸ ਗੋਲੀਬਾਰੀ ਦੀ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ’ਚ ਇੱਕ ਵਿਅਕਤੀ ਰਾਤ ਨੂੰ ਕੈਫੇ ਦੀਆਂ ਖਿੜਕੀਆਂ ’ਤੇ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। ਉਹ ਵਿਅਕਤੀ ਕਾਰ ’ਚ ਹੈ ਅਤੇ ਇਹ ਵੀਡੀਓ ਵੀ ਉਥੋਂ ਹੀ ਬਣਾਈ ਜਾ ਰਹੀ ਹੈ।
ਕਪਿਲ ਸ਼ਰਮਾ ਦਾ ਇਹ ਕੈਫ਼ੇ ਕਨੇਡਾ ਦੇ ਸਰੀ ਇਲਾਕੇ ਵਿਚ ਹੈ। ਕੁਝ ਦਿਨ ਪਹਿਲਾਂ ਹੀ ਇਸ ਕੈਫ਼ੇ ਦੀ ਓਪਨਿੰਗ ਕੀਤੀ ਗਈ ਹੈ। ਇਸ ਕੈਫ਼ੇ ਤੇਲੋਕਾਂ ਦੀ ਵੱਡੀ ਭੀੜ ਵੀ ਦੇਖੀ ਜਾ ਰਹੀ ਸੀ।

CATEGORIES ਅੰਤਰਰਾਸ਼ਟਰੀ
TAGS punjab news


