ਅੱਜ ਸਵੇਰ ਦੀਆਂ ਮੁੱਖ ਖਬਰਾਂ-4 ਜੁਲਾਈ 2025
ਚੰਡੀਗੜ੍ਹ 4 ਜੁਲਾਈ। ਅੱਜ ਸਵੇਰ 4 ਜੁਲਾਈ ਦੀਆਂ ਮੁੱਖ ਖਬਰਾਂ ਪੜੋ।
ਮਜੀਠੀਆ ਦੀ ਪਟੀਸ਼ਨ ਤੇ ਅੱਜ ਹਾਈ ਕੋਰਟ ਵਿੱਚ ਮੁੜ ਹੋਵੇਗੀ ਸੁਣਵਾਈ, ਕੱਲ ਰਿਮਾਂਡ ਆਰਡਰ ਨਾ ਮਿਲਣ ਕਾਰਨ ਸੁਣਵਾਈ ਹੋਈ ਸੀ ਮੁਲਤਵੀ।
ਪੰਜਾਬ ਦੇ 11 ਜਿਲ੍ਹਿਆਂ ਵਿੱਚ ਅੱਜ ਫੇਰ ਮੀਂਹ ਦੀ ਚੇਤਾਵਨੀ, ਜੂਨ ਮਹੀਨੇ ਵਿੱਚ 198 ਫੀਸਦੀ ਵੱਧ ਪਿਆ ਹੈ ਮੀਂਹ।
ਦਸਵੀਂ ਦੀ ਪੰਜਾਬੀ ਦੀ ਪ੍ਰੀਖਿਆ ਨੂੰ ਲੈ ਕੇ ਅਹਿਮ ਜਾਣਕਾਰੀ, ਡੇਟ ਸ਼ੀਟ ਦਾ ਹੋਇਆ ਐਲਾਨ, 29-30 ਜੁਲਾਈ ਨੂੰ ਹੋਣਗੇ ਪੇਪਰ। 18 ਜੁਲਾਈ ਤੱਕ ਭਰ ਸਕਦੇ ਹੋ ਫਾਰਮ।
ਟੈਸਟ ਸੀਰੀਜ ਦੌਰਾਨ ਭਾਰਤ ਨੇ ਪਹਿਲੀ ਪਾਰੀ ਵਿਚ 587 ਦੌੜਾਂ ਬਣਾਈਆਂ, ਇੰਗਲੈਂਡ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਤਿੰਨ ਵਿਕਟਾਂ ਗਵਾ ਕੇ 77 ਦੌੜਾਂ ਬਣਾਈਆਂ, ਕਪਤਾਨ ਸ਼ੁਭਮਨ ਗਿੱਲ ਨੇ ਤੋੜਿਆ ਭਾਰਤੀ ਖਿਡਾਰੀਆਂ ਦਾ ਹੁਣ ਤੱਕ ਦਾ ਰਿਕਾਰਡ।
ਅਦਾਕਾਰਾ ਜੈਕਲੀਨ ਫਰਨਾਂਡਿਜ਼ ਦੀ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਹੋਈ ਖਾਰਜ,ਈਡੀ ਦੀ ਕਾਰਵਾਈ ਰਹੂਗੀ ਜਾਰੀ।
ਅਮਰੀਕੀ ਸੰਸਦ ਦੇ ਦੋਵਾਂ ਸਦਨਾਂ ਵਿੱਚ ਟਰੰਪ ਦਾ ਮਨਪਸੰਦ ਬਿੱਲ ਵਨ ਬਿਗ ਬਿਊਟੀਫੁਲ ਬਿੱਲ ਹੋਇਆ ਪਾਸ।
ਰੂਸ ਨੇ ਤਾਲੀਬਾਨ ਸਰਕਾਰ ਨੂੰ ਦਿੱਤੀ ਅਧਿਕਾਰਤ ਮਾਨਤਾ।



