Barnala news – ਬਰਨਾਲਾ ਦੇ ਪਿੰਡ ਮੂੰਮ ਚ ਪਤੀ ਪਤਨੀ ਦੀ ਅੱਗ ਲੱਗਣ ਕਾਰਨ ਮੌਤ
ਬਰਨਾਲਾ, 1 ਜੁਲਾਈ,
Barnala ਜ਼ਿਲੇ ਦੇ ਪਿੰਡ ਮੂੰਮ ’ਚ ਅਚਾਨਕ ਲੱਗੀ ਅੱਗ ਕਾਰਨ ਪਤੀ–ਪਤਨੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।
ਜਾਣਕਾਰੀ ਅਨੁਸਾਰ ਜਗਰੂਪ ਸਿੰਘ ਪੁੱਤਰ ਲਾਭ ਸਿੰਘ ਅਤੇ ਉਸ ਦੀ ਪਤਨੀ ਅੰਗਰੇਜ਼ ਕੌਰ ਘਰ ਦੇ ਵਿਹੜੇ ਵਿਚ ਸੋ ਰਹੇ ਸਨ। ਤਕਰੀਬਨ ਤਿੰਨ ਵਜੇ ਹੋਈ ਬਾਰਿਸ਼ ਕਾਰਨ ਦੋਹਾਂ ਨੇ ਆਪਣਾ ਮੰਜਾ ਕਮਰੇ ਵਿਚ ਢਾਹ ਲਿਆ।
ਇਸ ਦੌਰਾਨ ਬਿਜਲੀ ਸਪਲਾਈ ’ਚ ਹੋਏ ਸ਼ਾਰਟ ਸਰਕਟ ਕਾਰਨ ਕਮਰੇ ਵਿਚ ਅੱਗ ਲੱਗ ਗਈ। ਜਗਰੂਪ ਸਿੰਘ ਦੀ ਮੌਤ ਸਾਹ ਘੁੱਟਣ ਅਤੇ ਸੜਨ ਕਾਰਨ ਹੋ ਗਈ। ਅੰਗਰੇਜ਼ ਕੌਰ ਨੂੰ ਗੰਭੀਰ ਹਾਲਤ ਵਿਚ ਫਰੀਦਕੋਟ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਪਿੰਡ ’ਚ ਸੋਗ ਦੀ ਲਹਿਰ ਛਾ ਗਈ ਹੈ।

CATEGORIES ਮਾਲਵਾ


