ਚਾਰ ਜਿ਼ਲਿਆਂ ਵਿਚ ਸਕੂਲ ਬੰਦ ਰੱਖਣ ਦਾ ਐਲਾਨ
Himachal pardesh ਵਿੱਚ ਭਾਰੀ ਮੀਂਹ ਜਾਰੀ ਹੈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। Mandi ਚ ਬੀਤੀ ਰਾਤ ਸਭ ਤੋਂ ਵੱਧ 119 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਨੇੜਲੇ ਹੋਰ ਖੇਤਰਾਂ ਚ ਵੀ ਭਾਰੀ ਮੀਂਹ ਪੈ ਰਿਹਾ ਹੈ। IMD ਨੇ Himachal pardesh ਦੇ ਚਾਰ ਜ਼ਿਲ੍ਹਿਆਂ – Kangra ,Mandi , Solan ਅਤੇ ਸਿਰਮੌਰ ਵਿੱਚ ਭਾਰੀ ਬਾਰਿਸ਼ ਲਈ Red Alert ਕੀਤਾ ਹੈ। ਅਜਿਹੀ ਸਥਿਤੀ ਵਿੱਚ, ਵਿਭਾਗ ਨੇ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।CM ਸੁਖਵਿੰਦਰ ਸਿੰਘ ਸੁੱਖੂ ਨੇ DC ਨੂੰ Red Alert ਵਾਲੇ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਹ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਲਿਆ ਗਿਆ ਹੈ। ਇੰਨਾਂ ਚਾਰ ਜਿ਼ਲਿਆਂ ਵਿਚ ਸਕੂਲ ਬੰਦ ਰੱਖਣ ਦਾ ਐਲਾਨ ਵੀ ਕੀਤਾ ਗਿਆ ਹੈ।
ਦੱਸ ਦਈਏ ਕਿ ਸ਼ਿਮਲਾ ਦੇ ਉਪਨਗਰ ਭੱਟਾਕੁਫਰ ਵਿੱਚ ਅੱਜ ਸਵੇਰੇ ਇੱਕ 5 ਮੰਜ਼ਿਲਾ ਘਰ ਢਹਿ ਗਿਆ। ਕਿਹਾ ਜਾ ਰਿਹਾ ਹੈ ਕਿ ਚਾਰ-ਮਾਰਗੀ ਸੜਕ ਦੀ ਕਟਿੰਗ ਕਾਰਨ ਘਰ ਦੀ ਨੀਂਹ ਹਿੱਲ ਗਈ। ਰਾਤ ਨੂੰ ਘਰ ਖਾਲੀ ਕਰਵਾ ਲਿਆ ਗਿਆ। ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੇ ਇਲਾਵਾ ਹਮੀਰਪੁਰ ਦੇ ਸੁਜਾਨਪੁਰ ਵਿੱਚ ਅੱਜ ਸਵੇਰੇ ਇੱਕ ਵੱਡਾ ਦਰੱਖਤ ਡਿੱਗਣ ਕਾਰਨ ਤਿੰਨ ਵਾਹਨ ਨੁਕਸਾਨੇ ਗਏ।



