ਹੁਣ ਪੁਰਾਣੀਆਂ ਕਾਰਾਂ ਨੂੰ ਪੰਪ ਤੋਂ ਨਹੀਂ ਮਿਲੇਗਾ ਤੇਲ
ਨਵੀਂ ਦਿੱਲੀ 30 ਜੂਨ ;
ਦਿੱਲੀ ਸਰਕਾਰ ਇਕ ਜੁਲਾਈ ਤੋਂ ਹਵਾ ਪ੍ਰਦੂਸ਼ਣ ਨਾਲ ਲੜਨ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਤਹਿਤ ਸੜਕਾਂ ਤੇ ਪੁਰਾਣੇ ਵਾਹਨਾ ਖਿਲਾਫ ਕਾਰਵਾਈ ਕੀਤੀ ਜਾਵੇਗੀ ,ਦਸ ਸਾਲ ਪੁਰਾਣੀਆਂ ਡੀਜ਼ਲ ਕਾਰਾਂ ਤੇ 15 ਸਾਲ ਪੁਰਾਣੀਆਂ ਪੈਟਰੋਲ ਕਾਰਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਇਸ ਦਰਮਿਆਨ ਕੁਝ ਕਾਰਾਂ ਨੂੰ ਛੋਟ ਵੀ ਦਿੱਤੀ ਗਈ ਹੈ ਦਿੱਲੀ ਟਰਾਂਸਪੋਰਟ ਕਮਿਸ਼ਨਰ ਨਿਹਾਰਿਕਾ ਰਾਏ ਮੁਤਾਬਿਕ ਪੈਟਰੋਲ ਪੰਪ ਤੇ ਟੀਮਾਂ ਭੇਜੀਆਂ ਜਾਣਗੀਆਂ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕੀ ਪੁਰਾਣੀਆਂ ਗੱਡੀਆਂ ਨੂੰ ਪੈਟਰੋਲ ਨਾ ਮਿਲ ਸਕੇ । ਇਹ ਟੀਮਾਂ ਸੀ ਐਨ ਜੀ ਸਟੇਸਨਾ ਤੇ ਨਹੀਂ ਭੇਜੀਆਂ ਜਾਣਗੀਆਂ ਇਸ ਲਈ ਸੀ ਐਨ ਜੀ ਮਾਲਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਤੇ ਫਿਲਹਾਲ ਡੀਜਲ ਤੇ ਪੈਟਰੋਲ ਕਾਰਾਂ ਤੇ ਹੀ ਪਾਬੰਦੀ ਲਗਾਈ ਗਈ ਹੈ ਫਿਲਹਾਲ ਦਾ ਸਾਲ ਪੁਰਾਣੀਆਂ ਡੀਜ਼ਲ ਤੇ 15 ਸਾਲ ਪੁਰਾਣੀਆਂ ਪੈਟਰੋਲ ਕਾਰਾਂ ਤੇ ਪਾਬੰਦੀ ਲਗਾਈ ਗਈ ਹੈ ।ਦਿੱਲੀ ਭਰ ਭਰ ਦੇ ਪੈਟਰੋਲ ਪੰਪਾਂ ਤੇ ਆਟੋਮੈਟਿਕ ਨੰਬਰ ਪਲੇਟ ਰੀਡਿੰਗ ਲਗਾਏ ਗਏ ਹੈ ਇਕ ਕੈਮਰੇ ਨੰਬਰ ਪਲੇਟਾਂ ਨੂੰ ਸਕੈਨ ਕਰਨਗੇ ਜੇਕਰ ਕੋਈ ਕਾਰ ਤੈਅ ਉਮਰ ਤੋਂ ਪੁਰਾਣੀ ਹੈ ਸਿਸਟਮ ਉਸ ਨੂੰ ਫੜ ਲਏਗਾ ਪੰਪਾਂ ਤੇ ਮੌਜੂਦ ਟਰਾਂਸਪੋਰਟ ਵਿਭਾਗ ਦੀ ਟੀਮ ਉਸ ਨੂੰ ਪੈਟਰੋਲ ਦੀ ਸਪਲਾਈ ਰੋਕ ਦੇਵੇਗੀ ਕਾਰ ਨੂੰ ਜਬਤ ਕਰਕੇ ਸਕਰੈਪਿੰਗ ਲਈ ਭੇਜ ਦਿੱਤਾ ਜਾਵੇਗਾ ਇਨਾ ਮਾਮਲਿਆਂ ਨੂੰ ਲੈ ਕੇ ਕੋਈ ਲੜਾਈ ਵਿਵਾਦ ਨਾ ਨਾ ਹੋਵੇ ਇਸ ਦੇ ਨਾਲ ਨਜਿੱਠਣ ਲਈ ਦਿੱਲੀ ਟਰੈਫਿਕ ਪੁਲਿਸ ਵਾਧੂ ਪੁਲਿਸ ਅਧਿਕਾਰੀਆਂ ਦੀ ਤੈਨਾਤੀ ਕਰੇਗੀ



