Sri Muktsar Sahib Policeਵੱਲੋਂ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ‘ਤੇ ਅਚਾਨਕ Search ਓਪਰੇਸ਼ਨ
ਸ੍ਰੀ ਮੁਕਤਸਰ ਸਾਹਿਬ, 28 ਜੂਨ
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, IPS ਦੀ ਅਗਵਾਈ ਹੇਠ ਅੱਜ ਇੱਕ ਵਿਆਪਕ ਸਰਚ ਓਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਜ਼ਿਲ੍ਹੇ ਦੀਆਂ ਚਾਰੇ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਸਥਿਤ ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਆਲੇ ਦੁਆਲੇ ਦੇ ਇਲਾਕਿਆਂ ‘ਚ ਪੁਲਿਸ ਟੀਮਾਂ ਨੇ ਇੱਕਸਾਰ ਕਾਰਵਾਈ ਕੀਤੀ।
ਇਹ ਓਪਰੇਸ਼ਨ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, IPS ਦੀ ਸਿੱਧੀ ਨਿਗਰਾਨੀ ਹੇਠ ਐਸ.ਪੀ(ਡੀ) ਮਨਮੀਤ ਸਿੰਘ ਢਿੱਲੋ, ਡੀ.ਐਸ.ਪੀ ਨਵੀਨ ਕੁਮਾਰ (ਸ੍ਰੀ ਮੁਕਤਸਰ ਸਾਹਿਬ), ਡੀ.ਐਸ.ਪੀ ਇਕਬਾਲ ਸਿੰਘ (ਮਲੋਟ), ਡੀ.ਐਸ.ਪੀ ਅਵਤਾਰ ਸਿੰਘ (ਗਿੱਦੜਬਾਹਾ), ਡੀ.ਐਸ.ਪੀ ਜਸਪਾਲ ਸਿੰਘ (ਲੰਬੀ) ਨੇ ਆਪਣੇ ਇਲਾਕਿਆਂ ਵਿੱਚ ਓਪਰੇਸ਼ਨ ਦੀ ਅਗਵਾਈ ਕੀਤੀ। ਇਸ ਸਰਚ ਮੁਹਿੰਮ ਵਿੱਚ 220 ਤੋਂ ਵੱਧ ਪੁਲਿਸ ਕਰਮਚਾਰੀ /ਅਧਿਕਾਰੀ ਸ਼ਾਮਿਲ ਰਹੇ, ਜੋ ਕਿ ਵੱਖ-ਵੱਖ ਟੀਮਾਂ ਵਿਚ ਵੰਡੇ ਗਏ ਸਨ।
ਸਖ਼ਤ ਸੁਰੱਖਿਆ ਪ੍ਰਬੰਧ ਅਤੇ ਨਿਗਰਾਨੀ ਵਿਵਸਥਾ
ਜਿੱਥੇ ਜ਼ਿਲ੍ਹਾ ਪੁਲਿਸ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ, ਉੱਥੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਵੀ ਪਹਿਲੀ ਤਰਜੀਹ ਬਣੀ ਹੋਈ ਹੈ। ਇਸੇ ਮਕਸਦ ਨਾਲ ਸਰਚ ਓਪਰੇਸ਼ਨ ਦੌਰਾਨ ਬਹੁ-ਪੱਖੀ ਸੁਰੱਖਿਆ ਪ੍ਰਬੰਧ ਕੀਤੇ ਗਏ। ਡਰੋਨ ਕੈਮਰਿਆਂ ਰਾਹੀਂ ਸਟੇਸ਼ਨਾਂ ਅਤੇ ਆਲੇ ਦੁਆਲੇ ਦੀ ਹਵਾਈ ਨਿਗਰਾਨੀ ਕੀਤੀ ਗਈ। ਇਸ ਤੋਂ ਇਲਾਵਾ, CCCTV ਰਾਹੀਂ ਵੀ ਸਟੇਸ਼ਨਾਂ ਦੀ ਲਾਈਵ ਮੋਨੀਟਰਿੰਗ ਕੀਤੀ ਗਈ।
—
ਪੂਰਾ ਸਰਚ ਅਭਿਆਨ – ਰਣਨੀਤਕ, ਅਚਾਨਕ ਤੇ ਨਿਸ਼ਾਨਾ-ਅਧਾਰਤ
SSP ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਇਹ ਸਰਚ ਓਪਰੇਸ਼ਨ ਪੂਰੀ ਤਰ੍ਹਾਂ ਨਿਸ਼ਾਨਾ-ਅਧਾਰਤ (targeted) ਅਤੇ ਅਚਾਨਕ ਰੂਪ ਵਿੱਚ ਕੀਤਾ ਗਿਆ ਸੀ।
—
ਡਿਜ਼ਿਟਲ ਚੈਕਿੰਗ ਅਤੇ ਖਾਸ ਐਪਸ ਦੀ ਵਰਤੋਂ
ਇਸ ਸਰਚ ਓਪਰੇਸ਼ਨ ਦੌਰਾਨ ਡਿਜ਼ਿਟਲ ਤਰੀਕਿਆਂ ਨਾਲ ਵੀ ਨਵੀਨਤਮ ਉਪਕਰਣ ਵਰਤੇ ਗਏ।
PAIS Apps ਰਾਹੀਂ ਸ਼ੱਕੀ ਵਿਅਕਤੀਆਂ ਦੇ ਅਪਰਾਧਿਕ ਪਿਛੋਕੜ ਦੀ ਜਾਂਚੀ ਗਈ,
VAHAN ਐਪ ਰਾਹੀਂ ਪਾਰਕਿੰਗ ‘ਚ ਖੜ੍ਹੇ ਵਾਹਨਾਂ ਦੀ ਰਜਿਸਟ੍ਰੇਸ਼ਨ ਜਾਂਚੀ ਗਈ
ਐਂਟੀ-ਸਾਬੋਟਾਜ਼ ਟੀਮ ਵੱਲੋਂ ਰੇਲਵੇ ਪਲੇਟਫਾਰਮ, ਵੇਟਿੰਗ ਹਾਲ, ਟਿਕਟ ਘਰ, ਪਾਰਕਿੰਗ ਤੇ ਹਰ ਲਵਾਰਿਸ ਆਈਟਮ ਜਾਂ ਬੈਗ ਦੀ ਜਾਂਚ ਕੀਤੀ ਗਈ।
ਸਾਰੇ ਓਪਰੇਸ਼ਨ ਦੌਰਾਨ ਕਿਸੇ ਵੀ ਕਿਸਮ ਦੀ ਹਲਚਲ ਜਾਂ ਗੜਬੜ ਦੀ ਕੋਈ ਜਾਣਕਾਰੀ ਨਹੀਂ ਮਿਲੀਹੈ।
ਚੈਕਿੰਗ ਦੌਰਾਨ ਕੁਝ ਥਾਵਾਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਪੰਫ਼ਲੇਟ ਵੀ ਵੰਡੇ ਗਏ, ਜੋ ਐਸ.ਐਸ.ਪੀ ਦੀ ਨਿੱਜੀ ਹਦਾਇਤ ਅਧੀਨ ਤਿਆਰ ਹੋਏ ਸਨ।
ਚੇਤਾਵਨੀ ਅਤੇ ਸੰਦੇਸ਼
SSP ਨੇ ਕਿਹਾ, “ਇਹ ਕਾਰਵਾਈ ਸਿਰਫ਼ ਸ਼ੁਰੂਆਤ ਹੈ। ਭਵਿੱਖ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਓਪਰੇਸ਼ਨ ਕੀਤੇ ਜਾਣਗੇ। ਜਨਤਕ ਥਾਵਾਂ ਉੱਤੇ ਨਸ਼ਾ ਮਾਫੀਆ ਜਾਂ ਕ੍ਰਿਮਿਨਲ ਐਲੀਮੈਂਟ ਲਈ ਕੋਈ ਥਾਂ ਨਹੀਂ। ਅਜਿਹੇ ਸ਼ਰਾਰਤੀ ਅਨਸਰ ਜੋ ਕਾਨੂੰਨ ਦੀ ਉਲੰਘਣਾ ਕਰਨਗੇ, ਉਨ੍ਹਾਂ ਵਿਰੁੱਧ ਸਖ਼ਤ ਕਦਮ ਚੁੱਕੇ ਜਾਣਗੇ।” SSP ਨੇ ਕਿਹਾ ਕਿ ਨਾਗਰਿਕਾਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ — ਜਦੋਂ ਲੋਕ ਪੁਲਿਸ ਨਾਲ ਮਿਲ ਕੇ ਕੰਮ ਕਰਦੇ ਹਨ, ਤਦੋਂ ਸਮਾਜ ‘ਚ ਅਸਲ ਤਬਦੀਲੀ ਆਉਂਦੀ ਹੈ।
—
ਲੋਕਾਂ ਲਈ ਅਪੀਲ – ਪੁਲਿਸ ਨਾਲ ਸਹਿਯੋਗ ਕਰੋ
ਜਨਤਕ ਸਥਾਨਾਂ ਦੀ ਸੁਰੱਖਿਆ ਬਣਾਈ ਰੱਖਣ, ਨਸ਼ਾ ਮਾਫੀਆ ਨੂੰ ਜੜ੍ਹ ਤੋਂ ਖਤਮ ਕਰਨ ਅਤੇ ਕਾਨੂੰਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਕੋਲ ਨਸ਼ਾ, ਹਥਿਆਰ ਜਾਂ ਹੋਰ ਗੈਰਕਾਨੂੰਨੀ ਗਤੀਵਿਧੀਆਂ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ, ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।
ਸੇਫ ਪੰਜਾਬ ਨੰਬਰ: +91 97791 00200
ਐਮਰਜੈਂਸੀ ਹੈਲਪਲਾਈਨ: 112
ਜਿਲ੍ਹਾ ਨਿਗਰਾਨੀ ਨੰਬਰ: 80549 42100



