ਡਾਇਲਸੈਸ ਦੀਆਂ 3 ਮਸ਼ੀਨਾਂ ਖ੍ਰੀਦਣ ਲਈ ਡਿਪਟੀ ਕਮਿਸ਼ਨਰ ਨੂੰ 30 ਲੱਖ ਰੁਪਏ ਦਾ ਚੈਕ ਭੇਟ

·        ਨਵੇਂ ਡਾਇਲਸੈਸ ਸੈਂਟਰ ਚ ਮਰੀਜ਼ਾਂ ਨੂੰ ਵਾਜਬ ਦਰਾਂ ਤੇ ਇਲਾਜ਼ ਲਈ ਦਿੱਤੀ ਜਾਵੇਗੀ ਸਹੂਲਤ

        ਬਠਿੰਡਾ, 27 ਦਸੰਬਰ 

: ਸਿਵਲ ਹਸਪਤਾਲ ਬਠਿੰਡਾ ਵਿਖੇ ਨਵੇਂ ਡਾਇਲਸੈਸ ਸੈਂਟਰ ਲਈ ਵਿੱਤੀ ਸਹਾਇਤਾ ਵਾਸਤੇ ਅੱਜ ਦੁਆਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ (ਰਜਿ.) ਤਰਫ਼ੋਂ ਡਾਇਲਸੈਸ ਦੀਆਂ 3 ਨਵੀਆਂ ਮਸ਼ੀਨਾਂ ਖ੍ਰੀਦਣ ਲਈ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੂੰ 30 ਲੱਖ ਰੁਪਏ ਦਾ ਚੈਕ ਭੇਟ ਕੀਤਾ ਗਿਆ। ਇਹ ਚੈਕ ਮਿੱਤਲ ਗਰੁੱਪ ਆਫ਼ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਾਜਿੰਦਰ ਮਿੱਤਲ ਅਤੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਸ੍ਰੀ ਕੁਸ਼ਲ ਮਿੱਤਲ ਵੱਲੋਂ ਦਿੱਤਾ ਗਿਆ।

        ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਵਲ ਹਸਪਤਾਲ ਬਠਿੰਡਾ ਵਿਖੇ ਨਵੇਂ ਡਾਇਲਸੈਸ ਸੈਂਟਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਅੰਦਰ ਤਿੰਨ ਡਾਇਲਸੈਸ ਦੀਆਂ ਮਸ਼ੀਨਾਂ ਲਈ ਦੁਆਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਬਠਿੰਡਾ ਵੱਲੋਂ ਇਹ 30 ਲੱਖ ਰੁਪਏ ਦਾ ਚੈਕ ਸੀ.ਐਸ.ਆਰ ਫੰਡ ਦੇ ਤਹਿਤ ਦਿੱਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਮਿੱਤਲ ਗਰੁੱਪ ਆਫ਼ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਾਜਿੰਦਰ ਮਿੱਤਲ ਦਾ ਇਸ ਵਿੱਤੀ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ।

        ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਹੋਰ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿੱਚ ਖੁੱਲ੍ਹ ਰਹੇ ਨਵੇਂ ਡਾਇਲਸੈਸ ਸੈਂਟਰ ਵਿੱਚ ਮਰੀਜ਼ਾਂ ਨੂੰ ਕਾਫ਼ੀ ਵਾਜਬ ਦਰਾਂ ਤੇ ਇਲਾਜ਼ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਿੱਤਲ ਗਰੁੱਪ ਆਫ਼ ਕੰਪਨੀਜ਼ ਵੱਲੋਂ ਪਹਿਲਾਂ ਵੀ ਸਮੇਂ-ਸਮੇਂ ਅਨੁਸਾਰ ਸੀ.ਐਸ.ਆਰ. (ਕਾਰਪੋਰੇਟ ਸ਼ੋਸਲ ਰਿਸਪੌਂਸ਼ੀਬਿਲਟੀ) ਫੰਡ ਵਿੱਚੋਂ ਇਹ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

        ਇਸ ਮੌਕੇ ਸਕੱਤਰ ਰੈਡ ਕਰਾਸ ਸ੍ਰੀ ਦਰਸ਼ਨ ਕੁਮਾਰ ਵੀ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus (0 )
Translate