ਅਜ਼ਾਦ ਸੋਚ ਨਵੀਂ ਸੋਚ ਯੂਥ ਕਲੱਬ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਪੱਕਾ ਚਿਸਤੀ ਵਿਖੇ ਕਰਵਾਇਆ ਗਿਆ ਪਹਿਲਾ ਆਜ਼ਾਦ ਸੋਚ ਨਵੀਂ ਸੋਚ ਕ੍ਰਿਕਟ ਟੂਰਨਾਮੈਂਟ ਹੋਇਆ ਸੰਪਨ

ਬੰਟੀ ਸਚਦੇਵਾ, ਸੋਨੂੰ ਸਿੰਘ , ਕੁਲਦੀਪ ਸਿੰਘ ਕਚੂਰਾ,ਮਾਸਟਰ ਇਨਕਲਾਬ ਗਿੱਲ ,ਸੰਦੀਪ ਫੌਜ਼ੀ ,ਵਿਪਨ ਚਾਵਲਾ ,ਜਸਪ੍ਰੀਤ ਸਿੰਘ, ਪ੍ਰੀਤਮ ਸਿੰਘ ਨੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ

ਫਾਜਿ਼ਲਕਾ – ਬਲਰਾਜ ਸਿੰਘ ਸਿੱਧੂ

ਸਰਹੱਦੀ ਪਿੰਡ ਪੱਕਾ ਚਿਸ਼ਤੀ ਦੇ ਖੇਡ ਗਰਾਉਂਡ ਵਿੱਚ ਆਜ਼ਾਦ ਸੋਚ ਨਵੀਂ ਸੋਚ ਯੂਥ ਕਲੱਬ ਪੱਕਾ ਚਿਸ਼ਤੀ, ਸ਼ਹੀਦ ਭਗਤ ਸਿੰਘ ਯੂਥ ਕਲੱਬ‌ ਅਤੇ ਬੀ ਟੀਮ ਵੱਲੋ ਪਹਿਲਾ ਸ਼ਹੀਦ ਭਗਤ ਸਿੰਘ ਯਾਦਗਾਰੀ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ 32 ਟੀਮਾਂ ਨੇ ਹਿੱਸਾ ਲਿਆ ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਦੌਰਾਨ ਕੀੜੀਆਂ ਵਾਲੀ, ਅਭੁੰਨ, ਲਾਧੂਕਾ , ਕਰਨੀ ਖੇੜਾ ਦੀਆਂ ਟੀਮਾਂ ਵਿਚਕਾਰ ਸੈਮੀਫਾਈਨਲ ਮੈਚ ਖੇਡੇ ਗਏ।ਅਭੁੰਨ ਤੇ ਲਾਧੂਕਾ ਦੀਆਂ ਟੀਮਾਂ ਵਿਚਕਾਰ ਫਾਈਨਲ ਮੈਚ ਹੋਇਆ।ਜਿਸ ਵਿਚ ਅਭੁੰਨ ਦੀ ਟੀਮ ਜੇਤੂ ਅਤੇ ਲਾਧੂਕਾ ਦੀ ਟੀਮ ਉੱਪ ਜੇਤੂ ਰਹੀ।
ਬੰਟੀ ਸਚਦੇਵਾ, ਗੁਰੂ ਫਲੈਕਸ ਅਦਿਲ , ਰਾਏ ਸਿੱਖ ਅਜਾਦ ਸੈਨਾ ਪੰਜਾਬ ਚੇਅਰਮੈਨ ਕੁਲਦੀਪ ਕਚੂਰਾ,ਰਵੀ ,ਸੋਨੂੰ ਸਿੰਘ ਅਜਾਦ ਸੋਚ ਨਵੀਂ ਸੋਚ ਪ੍ਰਧਾਨ, ਸਤਨਾਮ ਸਿੰਘ ਚੂਹੜੀਵਾਲਾ ਸੁਸਾਇਟੀ ਪ੍ਰਧਾਨ, ਮਾਸਟਰ ਗੁਰਮੀਤ ਸਿੰਘ, ਹਰਜਿੰਦਰ ਕੁਮਾਰ,ਮਾਸਟਰ ਇਨਕਲਾਬ ਸਿੰਘ ਗਿੱਲ ਨੇ ਤੇ ਸੰਦੀਪ ਫੌਜ਼ੀ,ਵਿਪਨ ਚਾਵਲਾ ਨੇ ਬਤੌਰ ਮੁੱਖ ਮਹਿਮਾਨ ਪਹੁੰਚ ਕੇ ਖਿਡਾਰੀਆਂ ਨੂੰ ਇਨਾਮ ਵੰਡ ਕੇ ਹੌਸਲਾ ਅਫ਼ਜ਼ਾਈ ਕੀਤੀ। ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਨਾ ਚਾਹੀਦਾ ਹੈ। ਸੋਨੂੰ ਸਿੰਘ ਪ੍ਰਧਾਨ ਦਾ ਕਹਿਣਾ ਸੀ ਕੀ ਇਹ ਸਾਡਾ ਪਹਿਲਾ ਟੂਰਨਾਮੈਂਟ ਸੀ ਤੇ ਅਗਲਾ ਟੂਰਨਾਮੈਂਟ ਇਸ ਤੋਂ ਵੀ ਵਧੀਆ ਢੰਗ ਨਾਲ ਕਰਵਾਇਆ ਜਾਏਗਾ ਤੇ ਇੱਕ ਵੱਡਾ ਇਨਾਮ ਰੱਖਿਆ ਜਾਏਗਾ। ਇਸ ਤੋਂ ਇਲਾਵਾ ਇਹਨਾਂ ਦਾ ਕਹਿਣਾ ਸੀ ਕਿ ਜਲਦ ਹੀ ਸਕੂਲ ਦੇ ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ । ਬੰਟੀ ਸਚਦੇਵਾ ਵੱਲੋਂ ਟੀਮ ਨੂੰ ਖੇਡ ਕਿੱਟ, ਸਮਾਰਟ watch ਤੇ ਟਰਾਫੀ ਤੇ ਕਈ ਹੋਰ ਗਿਫ਼ਟ ਦੇ ਕੇ ਸਹਿਯੋਗ ਦਿੱਤਾ।
ਟੂਰਨਾਮੈਂਟ ਕਮੇਟੀ ਮੈਂਬਰ ਲਖਵਿੰਦਰ ਸਿੰਘ ਅਤੇ ਮਾਸਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਫਾਈਨਲ ਜੇਤੂ ਟੀਮ ਨੂੰ 11000 ਰੁਪਏ ਨਗਦ ਤੇ ਟਰਾਫ਼ੀ ਅਤੇ ਉਪ ਜੇਤੂ ਟੀਮ ਨੂੰ 7100 ਰੁਪਏ ਨਗਦ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਮੈਨ ਆਫ਼ ਦਾ ਮੈਚ ਅਤੇ ਮੈਨ ਆਫ਼ ਦੀ ਸੀਰੀਜ਼ ਰਹੇ ਖਿਡਾਰੀਆਂ ਨੂੰ ਟਰਾਫੀਆਂ ਤੇ ਸਮਾਰਟ watch ਦੇ ਕੇ ਸਨਮਾਨਿਤ ਕੀਤਾ ਗਿਆ। ਦੋਨਾਂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਟੂਰਨਾਮੈਂਟ ਦੀ ਸਫਲਤਾ ਲਈ ਲਖਵਿੰਦਰ ਸਿੰਘ, ਜਸਵੰਤ ਸਿੰਘ, ਸਲਵਿੰਦਰ ਸਿੰਘ, ਸੁਪਰੀਮ ਸਿੰਘ ਗਿੱਲ ,ਬਲਵਿੰਦਰ ਸਿੰਘ, ਗੁਰਮੀਤ ਸਿੰਘ, ਸਾਹਿਲ, ਸੁੱਖਾ, ਸਮੀਰ, ਸੋਨੂੰ, ਸੰਦੀਪ, ਪੀਲੂ ਤੇ ਆਜ਼ਾਦ ਸੋਚ ਨਵੀਂ ਸੋਚ ਯੂਥ ਕਲੱਬ ਦੇ ਮੈਂਬਰ ਹਰਜਿੰਦਰ ਕੁਮਾਰ, ਵਿਜੇ, ਗੁਰਚਰਨ, ਲਵਪ੍ਰੀਤ ਸਿੰਘ , ਦੀਪੂ ,ਸਤਨਾਮ ਸਿੰਘ , ਸੁਰਜੀਤ ਸਿੰਘ ਤੇ ਪ੍ਰਧਾਨ ਸੋਨੂੰ ਸਿੰਘ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਹਨਾਂ ਵੀਰਾਂ ਵੱਲੋਂ ਠੰਡੇ ਪਾਣੀ ਦੀ ਛਬੀਲ ਵੀ ਖੇਡ ਰਹੇ ਖਿਡਾਰੀਆਂ ਲਈ ਲਗਾਈ ਗਈ ।
ਕਮੇਟੀ ਵੱਲੋਂ ਨਿਯੁਕਤ ਕੀਤੇ ਅੰਪਾਇਰਾਂ ਵੱਲੋਂ ਪੂਰੀ ਸੂਝਬੂਝ ਨਾਲ ਇੰਪਾਇਰਿੰਗ ਕੀਤੀ ਗਈ।
ਲਾਈਵ ਗੁਪਤਦਾਨ ਕੈਨੇਡਾ ਚੀਮੇ ਵੀਰ ਵੱਲੋ ਲਾਈਵ ਬਹੁਤ ਚੰਗੇ ਢੰਗ ਨਾਲ ਚਲਾਇਆ ਗਿਆ ।
ਅੰਪਾਇਰ ਵੀਰਾ ਨੂੰ ਤੇ ਲਾਈਵ ਚਲਾਉਣ ਵਾਲੇ ਵੀਰ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਸ਼ਾਮਲ ਸਨ ।

CATEGORIES
Share This

COMMENTS

Wordpress (0)
Disqus ( )
Translate