Lhudhiana west ਚ ਅੰਜ ਬੰਦ ਹੋ ਜਾਵੇਗਾ ਚੋਣ ਪ੍ਰਚਾਰ , 19 ਨੂੰ ਹੋਵੇਗੀ ਵੋਟਿੰਗ
ਲੁਧਿਆਣਾ , 17 ਜੂਨ
Lhudhiana west ਚ ਅੰਜ ਬੰਦ ਹੋ ਜਾਵੇਗਾ ਚੋਣ ਪ੍ਰਚਾਰ , 19 ਨੂੰ ਹੋਵੇਗੀ ਵੋਟਿੰਗ ਵਿਧਾਨ ਸਭਾ ਹਲਕੇ -ਚ ਹੋ ਰਹੀ ਚਿਮਨੀ ਚੋਣ ਲਈ ਚੋਣ ਪ੍ਰਚਾਰ ਅੱਜ ਬੰਦ ਹੋ ਜਾਵੇਗਾ। ਅੱਜ ਆਖਰੀ ਦਿਨ ਸਾਰੀਆਂ ਰਾਜਨੀਤਿਕ ਪਾਰਟੀਆਂ ਜੰਮ ਕੇ ਰੋਡ ਸ਼ੋਅ ਅਤੇ ਰੈਲੀਆਂ ਕਰ ਰਹੇ ਹਨ। ਸੱਤਾਧਾਰੀ ਪਾਰਟੀ ਨੇ ਅੱਜ ਆਪਣੇ ਮੰੰਤਰੀਆਂ ਅਤੇ ਵਿਧਾਇਕਾਂ ਨੂੰ ਚੋਣ ਪ੍ਰਚਾਰ ਚ ਲਗਾਇਆ ਹੋਇਆ ਹੈ।
ਭਾਜਪਾ ਵੱਲੋਂ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੀ ਚੋਣ ਪ੍ਰਚਾਰ ਕੀਤਾ। ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਨੇ ਵੀ ਲੋਕਾਂ ਤੱਕ ਪਹੁੰਚਣ ਲਈ ਆਪਣੀ ਕੋਸਿ਼ਸ਼ ਤੇਜ ਕੀਤੀ ਹੈ।
ਕੋਡ ਆਫ਼ ਕੰਡਕਟ ਲਾਗੂ ਹੋਣ ਕਾਰਨ ਅੱਜ ਸੋਮਵਾਰ ਛੇ ਵਜੇ ਤੋਂ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਹਨ ਜੋ 19 ਜੂਨ ਸ਼ਾਮ ਛੇ ਵਜੇ ਤੱਕ ਬੰਦ ਰਹਿਣਗੀਆਂ।
ਦੱਸ ਦੇਈਏ ਕਿ ਇਸ ਸੀਟ ਦੇ ਚੋਣ ਨਤੀਜੇ 23 ਜੂਨ ਨੂੰ ਆਉਣਗੇ।
CATEGORIES ਪੰਜਾਬ


