ਸਿਹਤ ਕੇਂਦਰ ਕਰਨੀ ਖੇੜਾ ਵਿਖੇ ਲਗਾਇਆ ਮਲੇਰੀਆ ਜਾਗਰੂਕਤਾ ਕੈਂਪ


ਫਾਜ਼ਿਲਕਾ 25 ਅਪ੍ਰੈਲ
ਸਿਹਤ ਕੇਂਦਰ ਕਰਨੀ ਖੇੜਾ ਵਿਖੇ ਸਿਵਲ ਸਰਜਨ ਡਾ ਸਤੀਸ਼ ਕੁਮਾ ਗੋਇਲ, ਜਿਲ੍ਹਾ ਐਪੀਡਮੋਲੋਜਿਸਟ ਡਾ ਪਵਨਪ੍ਰੀਤ ਸਿੰਘ ਅਤੇ ਐਸ.ਐਮ.ਓ ਡਾ ਪੰਕਜ ਚੋਹਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਵਿਜੇ ਕੁਮਾਰ ਨਾਗਪਾਲ ਐਸ.ਆਈ ਨੇ ਪਿੰਡ ਵਾਸੀਆਂ ਨੂੰ ਮਲੇਰੀਆ, ਬੁਖਾਰ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਮਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦੇ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਅਪਣੇ ਘਰਾਂ ਦੀ ਸਾਫ-ਸਫਾਈ ਰੱਖਣੀ ਚਾਹੀਦੀ ਹੈ। ਘਰ ਵਿੱਚ ਕੂਲਰਾ, ਫਰਿਜਾ ਦੀਆਂ ਟ੍ਰੇਲਾਂ ਨੁੰ ਹਰ ਹਫਤੇ ਵਿੱਚ ਇਕ ਵਾਰ ਜਰੂਰ ਸਾਫ ਕਰਨੀਆ ਚਾਹੀਦੀਆਂ ਹਨ। ਬੁਖਾਰ ਹੋਣ ਦੀ ਸੂਰਤ ਵਿੱਚ ਨੇੜੇ ਦੇ ਹਸਪਤਾਲ ਜਾ ਡਿਸਪੈਸਰੀ ਵਿੱਚ ਜਾ ਕੇ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ। ਸਰਕਾਰੀ ਸੰਸਥਾਂ ਤੇ ਮਲੇਰੀਆ ਬੁਖਾਰ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ।
ਇਸ ਕੈਂਪ ਵਿੱਚ ਡਾ ਅਮਿਤ ਕੁਮਾਰ, ਸਟਾਫ ਨਰਸ ਧਾਰੂਲ ਵਾਟਸ, ਏ.ਐਨ.ਐਮ ਸਿਮਰਜੀਤ ਕੌਰ, ਰਾਜ ਰਾਣੀ, ਕਰਮਜੀਤ ਸਿੰਘ,  ਸਤਵਿੰਦਰ ਸਿੰਘ ਸਿਹਤ ਕਰਮਚਾਰੀ, ਪਿੰਡ ਵਾਸੀ ਅਤੇ ਸਮੂਹ ਸਟਾਫ ਹਾਜ਼ ਰ ਸਨ।

CATEGORIES
Share This

COMMENTS

Wordpress (0)
Disqus (0 )
Translate