ਆਜ਼ਮਵਾਲਾ ਦੇ ਜਾਗਰੂਕ ਪਰਿਵਾਰ ਨੇ ਪੁੱਤ ਦਾ ਜਨਮ ਦਿਨ 40 ਪੌਦੇ ਲਾ ਕੇ ਮਨਾਇਆ

ਹੋਰ ਮਾਪਿਆਂ ਨੂੰ ਵੀ ਦਿੱਤਾ ਵਾਤਾਵਰਨ ਨੂੰ ਬਚਾਉਣ ਲਈ ਹੰਬਲਾ ਮਾਰਨ ਦਾ ਸੱਦਾ

ਅਬੋਹਰ 28 ਜੁਲਾਈ। ਵਿਸ਼ਵ ਕੁਦਰਤ ਸੰਭਾਲ ਦਿਵਸ ਮੌਕੇ ਜਿੱਥੇ ਦੇਸ਼ ਭਰ ਵਿੱਚ ਪੌਦੇ ਲਾ ਕੇ ਵਾਤਾਵਰਨ ਦੀ ਸੁਰੱਖਿਆ ਲਈ ਹਰ ਕੋਈ ਹੰਬਲਾ ਮਾਰ ਰਿਹਾ ਹੈ ਉਥੇ ਆਜ਼ਮਵਾਲਾ ਪਿੰਡ ਦੇ ਇੱਕ ਜਾਗਰੂਕ ਪਰਿਵਾਰ ਨੇ ਵੱਖਰੀ ਕਿਸਮ ਨਾਲ ਆਪਣੇ ਪੁੱਤ ਦਾ ਜਨਮ ਦਿਨ ਮਨਾ ਕੇ ਹੋਰਨਾਂ ਨੂੰ ਪ੍ਰੇਰਨਾ ਦਿੱਤੀ ਹੈ।
ਆਜ਼ਮਵਾਲਾ ਨਿਵਾਸੀ ਗੁਰਸੇਵਕ ਸਿੰਘ ਤੇ ਉਸ ਦੇ ਪੂਰੇ ਪਰਿਵਾਰ ਵੱਲੋਂ ਉਸਦੇ ਪੁੱਤਰ ਹਰਸ਼ਮੀਤ ਸਿੰਘ ਦਾ ਬਾਰਵਾਂ ਜਨਮ ਦਿਨ ਪੌਦੇ ਲਾ ਕੇ ਮਨਾਇਆ ਗਿਆ। ਇਸ ਦੌਰਾਨ ਉਹਨਾਂ ਨੇ 40 ਪੌਦੇ ਲਗਾਏ ਜਿਨਾਂ ਦੀ ਸੰਭਾਲ ਦੀ ਜਿੰਮੇਵਾਰੀ ਵੀ ਚੱਕੀ। ਇਸ ਮੌਕੇ ਤੇ ਗੁਰਸੇਵਕ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੁਦਰਤ ਦੀ ਸੰਭਾਲ ਲਈ ਯਤਨ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪੌਦੇ ਲਾਉਣ ਦਾ ਫਾਇਦਾ ਫੇਰ ਹੀ ਹੈ ਜੇਕਰ ਅਸੀਂ ਇਹਨਾਂ ਦੀ ਸੰਭਾਲ ਕਰੀਏ। ਹੋਰਨਾ ਮਾਪਿਆਂ ਨੂੰ ਵੀ ਗੁਰਸੇਵਕ ਸਿੰਘ ਦੇ ਪਰਿਵਾਰ ਵਾਂਗ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਜਾਂ ਹੋਰ ਖੁਸ਼ੀ ਵਾਲੇ ਮੌਕੇ ਉੱਪਰ ਅਜਿਹੇ ਉੱਦਮ ਜਰੂਰ ਕਰਨੇ ਚਾਹੀਦੇ ਹਨ ਜੋ ਸਾਡੇ ਸਮਾਜ ਤੇ ਸਾਡੇ ਵਾਤਾਵਰਨ ਲਈ ਭਲਾਈ ਵਾਲੇ ਹੋਣ।
ਅਦਾਰਾ ਦਾ ਪੋਸਟਮੇਲ ਵੱਲੋਂ ਵੀ ਇਹਨਾਂ ਦੇ ਪੂਰੇ ਪਰਿਵਾਰ ਦਾ ਧੰਨਵਾਦ ਤੇ ਸਾਰੇ ਪਰਿਵਾਰ ਨੂੰ ਵਧਾਈ।

CATEGORIES
TAGS
Share This

COMMENTS

Wordpress (0)
Disqus (0 )
Translate