ਗੱਡੀ ਦੀ ਲਪੇਟ ਵਿਚ ਆਉਣ ਕਾਰਨ 60 ਸਾਲਾ ਬਜੁਰਗ ਦੀ ਮੌਤ
ਅਬੋਹਰ 24 ਅਪ੍ਰੈਲ
ਅਬੋਹਰ ਦੇ ਸੀਤੋ ਰੋਡ ਤੇ ਅੱਜ ਸਵੇਰੇ ਇਕ 60 ਸਾਲਾ ਵਿਅਕਤੀ ਦੀ ਟਰੇਨ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੇੈ। ਮ੍ਰਿਤਕ ਦੇ ਪੁੱਤਰ ਜਗਸੀਰ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਮੰਗ ਸਿੰਘ ਅਜ ਸਵੇਰੇ ਰਫ਼ਾ ਹਾਜਤ ਲਈ ਗਿਆ ਹੋਇਆ ਸੀ। ਜੋ ਕਿ ਸਰੀਰਕ ਤੌਰ ਕਮਜੋਰ ਸੀ, ਜਦੋਂ ਉਹ ਟਰੇਨ ਦੀ ਪੱਟੜੀ ਤੋਂ ਲੰਘਣ ਲੱਗਿਆ ਤਾਂ ਉਦੋਂ ਹੀ ਟਰੇਨ ਆ ਗਈ ਜਿੱਥੇ ਉਹ ਟਰੇਨ ਦੀ ਲਪੇਟ ਵਿਚ ਆ ਗਿਆ । ਜਿੱਥੇ ਉਸਦੀ ਦਰਦਨਾਕ ਮੌਤ ਹੋ ਗਈ। ਰੇਲਵੇ ਪੁਲਿਸ ਵਲੋਂ ਮ੍ਰਿਤਕ ਦੇ ਪੁੱਤਰ ਜਗਸੀਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
CATEGORIES ਮਾਲਵਾ