ਸੁਸ਼ਾਸਨ ਹਫਤਾ —ਫਾਜਿ਼ਲਕਾ ਜਿ਼ਲ੍ਹੇ ਵਿਚ ਨਿਰਧਾਰਤ ਸਮਾਂਹੱਦ ਤੋਂ ਵੱਧ ਸਮੇਂ ਦੀ ਕੋਈ ਵੀ ਸਿ਼ਕਾਇਤ ਬਕਾਇਆ ਨਹੀਂ—ਡਿਪਟੀ ਕਮਿਸ਼ਨਰ
ਫਾਜਿ਼ਲਕਾ ਜਿ਼ਲ੍ਹੇ ਵਿਚ ਆਨਲਾਈਨ ਪੋਰਟਲ ਤੇ ਸਮਾਂਬੱਧ ਤਰੀਕੇ ਨਾਲ ਹੋ ਰਿਹਾ ਹੈ ਸਿ਼ਕਾਇਤਾਂ ਦਾ ਨਿਪਟਾਰਾ
ਫਾਜਿ਼ਲਕਾ, 22 ਦਸੰਬਰ
ਸੂਬੇ ਭਰ ਵਿੱਚ 19 ਦਸੰਬਰ ਤੋਂ 25 ਦਸੰਬਰ ਤੱਕ (ਸੁਸ਼ਾਸਨ ਹਫਤਾ) ਗੁੱਡ ਗਰਵੈਨਸਿਸ ਵੀਕ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਡਿਪਟੀ ਕਮਿਸ਼ਨਰ ਫਾਜਿ਼ਲਕਾ ਡਾ: ਸੇਨੂੰ ਦੁੱਗਲ ਦੀ ਰਹਿਨੁਮਾਈ ਵਿਚ ਸਾਰੇ ਵਿਭਾਗਾਂ ਵੱਲੋਂ ਪੀ.ਜੀ.ਆਰ.ਐਸ. ਪੋਰਟਲ ਤੇ ਸਿ਼ਕਾਇਤਾਂ ਦੇ ਹੱਲ ਕਰਨ ਲਈ ਨਿਰਧਾਰਤ ਸਮਾਂ ਹੱਦ ਦੇ ਅੰਦਰ ਅੰਦਰ ਸਾਰੀਆਂ ਸਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਨਿਰਧਾਰਤ ਸਮਾਂ ਹੱਦ ਤੋਂ ਵਧੇਰੇ ਸਮੇਂ ਦੀ ਕੋਈ ਵੀ ਸਿ਼ਕਾਇਤ ਬਕਾਇਆ ਨਹੀਂ ਹੈ।
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਇਸ ਸਬੰਧੀ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪੀ. ਜੀ. ਆਰ. ਐੱਸ ਪੋਰਟਲ ਉੱਤੇ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ।ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਇਹੀ ਉਦੇਸ਼ ਹੈ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਵਿਚ ਕੋਈ ਦੇਰੀ ਨਾ ਹੋਵੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਵਿਭਾਗ ਕੋਲ ਸ਼ਿਕਾਇਤ ਕਰਤਾ ਵੱਲੋਂ ਗਲਤੀ ਨਾਲ ਆਨਲਾਈਨ ਸ਼ਿਕਾਇਤ ਭੇਜ ਦਿੱਤੀ ਜਾਂਦੀ ਹੈ ਤਾਂ ਉਸ ਸ਼ਿਕਾਇਤ ਨੂੰ ਸਬੰਧਤ ਵਿਭਾਗ ਨੂੰ ਭੇਜਿਆ ਜਾਵੇ ਤਾਂ ਜੋ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦਾ ਸਮੇਂ—ਸਿਰ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾ ਇਹ ਵੀ ਕਿਹਾ ਕਿ ਅਧਿਕਾਰੀ ਆਪੋ—ਆਪਣਾ ਪੋਰਟਲ ਰੋਜ਼ਾਨਾ ਪਹਿਲ ਦੇ ਆਧਾਰ ਤੇ ਚੈੱਕ ਕਰਨ ਤੇ ਪੋਰਟਲ ਤੇ ਪ੍ਰਾਪਤ ਸ਼ਿਕਾਇਤ ਦਾ ਨਿਪਟਾਰਾ ਕਰਨਾ ਯਕੀਨੀ ਬਣਾਉਣ। ਅਧਿਕਾਰੀ ਪ੍ਰਾਪਤ ਸ਼ਿਕਾਇਤ ਨੂੰ ਅੱਗੇ ਭੇਜਣ ਤੋਂ ਪਹਿਲਾਂ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਨੂੰ ਸੁਨਣਾ ਲਾਜ਼ਮੀ ਬਣਾਉਣ।
ਬਾਕਸ ਲਈ ਪ੍ਰਸਤਾਵਿਤ :
1100 ਹੈਲਪ ਲਾਈਨ ਨੰਬਰ ਉੱਤੇ ਵੀ ਕੀਤੀ ਜਾ ਸਾਲਦੀ ਹੈ ਸ਼ਿਕਾਹਿਤ ਦਰਜ਼
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਜਿਹੜੇ ਲੋਕ ਆਪਣੀ ਸਮੱਸਿਆਵਾਂ ਆਨ ਲਾਈਨ ਨਹੀਂ ਦਰਜ਼ ਕਰ ਸੱਕਦੇ ਉਹ ਆਪਣੀ ਹੈਲਪ ਲਾਈਨ ਨੰਬਰ 1100 ਉੱਤੇ ਵੀ ਸ਼ਿਕਾਇਤ ਕਰ ਸੱਕਦੇ ਹਨ।ਉਹਨਾਂ ਵਧੇਰੀ ਜਾਣਕਾਰੀ ਦਿੰਦਿਆਂ ਕਿਹਾ ਕਿ 1100 ਨੰਬਰ ਉੱਤੇ ਸ਼ਿਕਾਇਤ ਦਰਜ਼ ਕਰਕੇ ਸਬੰਧਿਤ ਵਿਭਾਗ ਨੂੰ ਹੱਲ ਕਰਨ ਲਈ ਭੇਜੀ ਜਾਂਦੀ ਹੈ। ਉਹਨਾਂ ਕਿਹਾ ਕਿ ਲੋਕ ਵੱਧ ਤੋਂ ਵੱਧ ਇਸ ਸੇਵਾ ਦਾ ਲਾਹਾ ਲੈਣ ਅਤੇ ਆਪਣੇ ਸਰਕਾਰੀ ਕੰਮ ਕਰਵਾਉਣ।ਇਸ ਤੋਂ ਬਿਨ੍ਹਾਂ ਆਨਲਾਈਨ ਪੋਰਟਲ ਤੇ ਵੀ ਲੋਕ ਸਿ਼ਕਾਇਤ ਦਰਜ ਕਰਵਾ ਸਕਦੇ ਹਨ ਜਿਸਦਾ ਲਿੰਕ ਹੈ https://connect.punjab.gov.in/