ਬੇਟੀ ਦੇ ਵਿਆਹ ਲਈ 23000 ਦੀ ਰਾਸ਼ੀ ਭੇਂਟ
ਅਬੋਹਰ (ਸਚਵੀਰ ਸਿੰਘ)
ਅਬੋਹਰ ਸ਼ਹਿਰ ਦੇ ਸਭ ਤੋਂ ਪੁਰਾਣੇ ਸਕੂਲਾਂ ਵਿੱਚ ਸ਼ੁਮਾਰ ਅੰਮ੍ਰਿਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਹਮੇਸ਼ਾਂ ਤੋਂ ਹੀ ਆਪਣੇ ਵਿਲੱਖਣ ਅਤੇ ਹੋਣਹਾਰ ਵਿਦਿਆਰਥੀਆਂ ਵੱਲੋਂ ਕੀਤੇ ਜਾਂਦੇ ਸਮਾਜ-ਸੇਵੀ ਕਾਰਜਾਂ ਕਰਕੇ ਸੁਰਖੀਆਂ ਵਿੱਚ ਰਹਿੰਦਾ ਹੈ। ਇਸੇ ਕੜੀ ਤਹਿਤ ਇਸ ਸਕੂਲ ਦੇ 1995 ਬੈਚ ਦੇ ਪਾਸ ਵਿਦਿਆਰਥੀਆਂ ਨੇ ਇਸੇ ਸਕੂਲ ਵਿੱਚ ਪਿਛਲੇ ਤੀਹ-ਪੈਂਤੀ ਵਰ੍ਹਿਆਂ ਤੋਂ ਬਤੌਰ ਚਪੜਾਸੀ ਕੰਮ ਕਰ ਰਹੇ ਸਰਵੇਸ਼ ਨਾਂ ਦੇ ਸ਼ਖ਼ਸ ਨੂੰ ਉਸਦੀ ਬੇਟੀ ਦੇ ਵਿਆਹ ਲਈ 23 ਹਜ਼ਾਰ ਦੀ ਨਗਦ ਰਾਸ਼ੀ ਭੇਂਟ ਕੀਤੀ। ਇਸ ਨੇਕ ਕਾਰਜ ਲਈ ਜਿੱਥੇ ਸਰਵੇਸ਼ ਨੇ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ, ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੁਨੀਤ ਕਾਲੜਾ ਨੇ ਵੀ ਇਸ ਮਹਾਨ ਕਾਰਜ ਲਈ ਸਭ ਦੀ ਖੁੱਲ੍ਹੇ ਦਿਲ ਨਾਲ ਪ੍ਰਸ਼ੰਸਾ ਕੀਤੀ। ਇਸ ਵਿੱਚ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਗੌਰਵ ਨਾਗਪਾਲ, ਅਮਨ ਸਿੱਧੂ, ਅਭਿਸ਼ੇਕ ਰਾਜਪੂਤ, ਪੰਕਜ ਚਾਵਲਾ, ਗੌਤਮ ਕੰਬੋਜ, ਵਿਨੇਸ਼ ਫੁਟੇਲਾ, ਵਿਕਰਮਜੀਤ ਸਿੰਘ ਔਲਖ, ਮਨੀਸ਼ ਨਾਗਪਾਲ, ਅਭਿਸ਼ੇਕ ਛਾਬੜਾ, ਵਿਕਰਮ ਲੋਟਾ, ਅਮਿਤ ਸੇਤੀਆ, ਦਵਿੰਦਰ ਕੰਬੋਜ, ਅਤੀਤ ਗੁਲਾਟੀ (ਆਸ਼ੂ), ਰਵੀਸ਼ ਅਨੇਜਾ ਅਤੇ ਅਭੀਜੀਤ ਵਧਵਾ ਨੇ ਆਪਣਾ ਬਣਦਾ ਯੋਗਦਾਨ ਪਾਇਆ।