ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਦੇ ਵੱਖ—ਵੱਖ ਪ੍ਰੋਜੈਕਟਾ ਦਾ ਕੀਤਾ ਗਿਆ ਦੌਰਾ
ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਦਿੱਤੇ ਆਦੇਸ਼
ਫਾਜ਼ਿਲਕਾ, 21 ਅਪ੍ਰੈਲ
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਵੱਲੋਂ ਅਬੋਹਰ ਸ਼ਹਿਰ ਅੰਦਰ ਵੱਖ—ਵੱਖ ਮੁਦਿਆਂ ਨੂੰ ਲੈ ਕੇ ਦੌਰਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਸ਼ਹਿਰ ਵਿਖੇ ਚੱਲ ਰਹੇ ਪ੍ਰੋਜ਼ੈਕਟਾਂ ਨੂੰ ਤੈਅ ਸਮੇਂ ਅੰਦਰ ਮੁਕੰਮਲ ਕਰਨ ਅਤੇ ਪੁਰਾਣੀ ਦਾਣਾ ਮੰਡੀ ਦੀ ਪਾਰਕਿੰਗ ਵਿਵਸਥਾ ਵਿਚ ਸੁਧਾਰ ਨੂੰ ਲੈ ਕੇ ਲੋੜੀਂਦੇ ਆਦੇਸ਼ ਦਿੱਤੇ ਗਏ।
ਡਿਪਟੀ ਕਮਿਸ਼ਨਰ ਨੇ ਅਬੋਹਰ ਵਿਖੇ ਬਣੇ ਰਹੇ ਸਬ ਡਵੀਜਨ ਪ੍ਰਬੰਧਕੀ ਕੰਪਲੈਕਸ ਦਾ ਦੌਰਾ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਨਿਰਧਾਰਤ ਤੈਅ ਸਮੇਂ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਚੰਗੇ ਮਟੀਰੀਅਲ ਦੀ ਹੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਮਟੀਰੀਅਲ ਦੀ ਗੁਣਵਤਾ ਉਚ ਪੱਧਰ ਦੀ ਹੋਵੇ, ਇਸ ਵਿਚ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਅਬੋਹਰ ਦੀ ਪੁਰਾਣਾ ਦਾਣਾ ਮੰਡੀ ਦਾ ਦੌਰਾ ਕਰਦਿਆਂ ਪਾਰਕਿੰਗ ਦੀ ਵਿਵਸਥਾ ਵਿਚ ਸੁਧਾਰ ਕਰਨ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ—ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਵਹੀਕਲਾਂ ਦੀ ਪਾਰਕਿੰਗ ਵਿਵਸਥਾ ਇਸ ਤਰ੍ਹਾਂ ਬਣਾਈ ਜਾਵੇ ਤਾਂ ਜ਼ੋ ਆਵਾਜਾਈ ਵਿਚ ਕੋਈ ਵਿਘਨ ਨਾ ਪਵੇ ਅਤੇ ਟਰੈਫਿਕ ਜਾਮ ਨਾ ਹੋਵੇ ਤੇ ਕੋਈ ਅਣਸੁਖਾਵੀਂ ਦੁਰਘਟਨਾ ਵੀ ਨਾ ਵਾਪਰ ਸਕੇ।
ਇਸ ਮੋਕੇ ਉਨ੍ਹਾਂ ਅਬੋਹਰ (ਅਜੀਮਗੜ) ਵਿਖੇ ਚਲ ਰਹੀ ਲਾਇਬੇ੍ਰਰੀ ਦਾ ਵੀ ਦੌਰਾ ਕੀਤਾ ਜਿਸ ਵਿਚ ਉਨ੍ਹਾਂ ਗਿਆਨ ਵਿਚ ਵਾਧਾ ਕਰਨ ਆਏ ਹੋਏ ਵਿਦਿਆਰਥੀਆਂ ਨਾਲ ਗਲਬਾਤ ਵੀ ਕੀਤੀ ਅਤੇ ਲਾਇਬ੍ਰੇਰੀ ਵਿਖੇ ਵਿਦਿਆਰਥੀਆਂ ਲਈ ਪ੍ਰਬੰਧਾ ਬਾਰੇ ਵੀ ਪੁਛਿਆ। ਉਨ੍ਹਾਂ ਲਾਇਬ੍ਰੇਰੀ ਇੰਚਾਰਜ ਨੂੰ ਹਦਾਇਤ ਕੀਤੀ ਕਿ ਜ਼ੋ ਵੀ ਬੱਚੇ ਕਿਤਾਬਾਂ ਪੜਨ ਲਈ ਆਉਂਦੇ ਹਨ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇ।ਉਨ੍ਹਾਂ ਅਜੀਮਗੜ ਸਟੇਡੀਅਮ ਅਤੇ ਆਭਾ ਪਾਰਕ ਦਾ ਵੀ ਨਿਰੀਖਣ ਕੀਤਾ।