ਬਾਗਬਾਨੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ


ਸ੍ਰੀ ਮੁਕਤਸਰ ਸਾਹਿਬ 27 ਦਸੰਬਰ                                                                          
ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਲੋ ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਅਨੁਸਾਰ ਬਾਗਬਾਨੀ ਵਿਭਾਗ ਵੱਲੋ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ।
                               ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਕੁਲਜੀਤ ਸਿੰਘ ਨੇ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਅਤੇ ਆਰ.ਕੇ.ਵੀ.ਵਾਈ ਸਕੀਮਾਂ ਦਾ ਲਾਹਾ ਵੱਧ ਤੋ ਵੱਧ ਕਿਸਾਨਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਬਾਗਬਾਨੀ ਵਿਭਾਗ ਵਲੋ ਕੌਮੀ ਬਾਗਬਾਨੀ ਸਕੀਮ ਅਧੀਨ ਨਵੇਂ ਬਾਗ ਲਗਾਉਣ ਲਈ ਲਗਭਗ 8000 ਰੁਪਏ ਪ੍ਰਤੀ ਏਕੜ, ਹਾਈਬ੍ਰੈਡ ਸਬਜੀਆਂ ਪੈਦਾ ਕਰਨ ਲਈ 8000 ਰੁਪਏ ਪ੍ਰਤੀ ਏਕੜ, ਮਲਚਿੰਗ ਲਈ 6400 ਰੁਪਏ ਪ੍ਰਤੀ ਏਕੜ, ਵਰਮੀ ਕੰਪੋਸਟ ਯੂਨਿਟ ਲਈ 50000 ਰੁਪਏ ਪ੍ਰਤੀ ਯੂਨਿਟ,ਬਾਗਬਾਨੀ ਮਸੀ਼ਨੀਕਰਨ ਵਿੱਚ ਵੱਖ-ਵੱਖ ਸਬਸਿਡੀਆਂ ਅਤੇ ਸਹਾਇਕ ਧੰਦੇ ਵਜੋਂ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਵੱਧ ਤੋ ਵੱਧ 80000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।ਆਰ.ਕੇ.ਵੀ.ਵਾਈ. ਸਕੀਮ ਅਧੀਨ ਇੰਟੀਗਰੇਟਿਡ ਨਿਊਟਰੀਅਂੈਟ ਮੇਨੈਜਮੈਂਟ, ਵਾਟਰ ਸੋਲੇਬਲ ਫਰਟੀਲਾਈਜਰ ਆਦਿ ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈ।
                             ਇਸ ਤੋ ਇਲਾਵਾ ਉਹਨਾਂ ਵਲੋ ਦੱਸਿਆ ਗਿਆ ਕਿ ਬਾਗਬਾਨੀ ਵਿਭਾਗ ਦੀਆਂ ਹੋਰ ਸਕੀਮਾਂ ਦੀ ਜਾਣਕਾਰੀ ਲਈ ਬਲਾਕ ਪੱਧਰ ਤੇ ਵੱਖ-ਵੱਖ ਬਾਗਬਾਨੀ ਵਿਕਾਸ ਅਫਸਰਾਂ ਨਾਲ ਤਾਲਮੇਲ ਕਰ ਸਕਦੇ ਹੋ। ਬਲਾਕ ਸ਼੍ਰੀ ਮੁਕਤਸਰ ਸਾਹਿਬ ਵਿੱਚ ਸ਼੍ਰੀਮਤੀ ਗਗਨਦੀਪ ਕੋਰ (ਬ.ਵਿ.ਅ.) 94655-12647, ਬਲਾਕ ਮਲੋਟ ਵਿੱਚ ਸ਼੍ਰੀ ਬਰਿੰਦਰਪਾਲ ਸਿੰਘ (ਬ.ਵਿ.ਅ.) 90659-00099, ਬਲਾਕ ਗਿੱਦੜਬਾਹਾ ਵਿੱਚ ਮਿਸ ਅਮਨਦੀਪ ਕੋਰ (ਬ.ਵਿ.ਅ.) 83608-20971, ਅਤੇ ਬਲਾਕ ਲੰਬੀ ਵਿੱਚ ਸ਼੍ਰੀਮਤੀ ਯਾਦਵਿੰਦਰ ਕੋਰ (ਬ.ਵਿ.ਅ.) 90829-00099 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
                              ਇਸ ਤੋ ਇਲਾਵਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਸਿਟਰਸ ਅਸਟੇਟ ਬਾਦਲ ਵਿੱਖੇ ਮਿੱਟੀ ਪੱਤਾ ਪਰਖ ਲੈਬੋਰਟਰੀ,ਫੀਰੋਮੋਨ ਟਰੈਪਸ (ਫਲਾਂ ਨੂੰ ਮੱਖੀ ਤੋ ਬਚਾਉਣ ਲਈ) ਆਦਿ ਤਿਆਰ ਕੀਤੇ ਜਾਂਦੇ ਹਨ ਅਤੇ ਬਾਗਾਂ ਦੀ ਕਟਾਈ ਲਈ ਪਰੂਨਰ ਸਮੇਤ ਟ੍ਰੈਕਟਰ, ਵਹਾਈ ਲਈ ਰੋਟਾਵੇਟਰ ਅਤੇ ਸਪਰੇਅ ਕਰਨ ਲਈ ਪਾਵਰ ਸਪਰੇਅਰ ਵਾਜਬ ਕਿਰਾਏ ਤੇ ਮੁਹੱਈਆ ਕਰਵਾਏ ਜਾਂਦੇ ਹਨ। ਵਧੇਰੇ ਜਾਣਕਾਰੀ ਲਈ ਚਾਹਵਾਨ  ਦਲਜੀਤ ਕੌਰ (94647-87267) , ਬ.ਵਿ.ਅ. (ਪੈਥੋਲਜੀ) ਨਿੱਧੀ ਮਿਤਲ (94630-75655) ਅਤੇ ਬ.ਵਿ.ਅ. (ਐਟਂੋਮੋਲੋਜੀ) ਜਗਦੀਪ ਸਿੰਘ (88727-34662) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

CATEGORIES
TAGS
Share This

COMMENTS

Wordpress (0)
Disqus (0 )
Translate