24 ਤੋਂ 28 ਅਪ੍ਰੈਲ ਤੱਕ ਫਾਜਿ਼ਲਕਾ ਵਿਖੇ ਲੱਗੇਗੀ ਯੋਗਸ਼ਾਲਾ
—ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਮੁਫ਼ਤ ਸਿਖਾਇਆ ਜਾਵੇਗਾ ਯੋਗ
ਫਾਜਿ਼ਲਕਾ, 21 ਅਪ੍ਰੈਲ
ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ 24 ਤੋਂ 28 ਅਪ੍ਰੈਲ (ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ) ਇੱਥੋਂ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਯੋਗਸ਼ਾਲਾ ਲਗਾਈ ਜਾ ਰਹੀ ਹੈ ਜਿਸ ਵਿਚ ਮੁਫ਼ਤ ਯੋਗ ਸਿਖਾਇਆ ਜਾਵੇਗਾ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਸੀਐਮ ਦੀ ਯੋਗਸ਼ਾਲਾ ਪ੍ਰੋਗਰਮਾ ਦੀ ਪ੍ਰੇਰਣਾ ਨਾਲ ਇਹ ਯੋਗਸ਼ਾਲਾ ਲਗਾਈ ਜਾਵੇਗੀ ਤਾਂ ਜ਼ੋ ਇਲਾਕੇ ਦੇ ਲੋਕਾਂ ਨੂੰ ਯੋਗ ਸਬੰਧੀ ਜਾਣਕਾਰੀ ਅਤੇ ਸਿਖਲਾਈ ਦਿੱਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ 24 ਤੋਂ 28 ਅਪ੍ਰੈਲ ਤੱਕ ਹਰ ਰੋਜ਼ ਸਵੇਰੇ 6 ਤੋਂ 7 ਵਜੇ ਤੱਕ ਇਹ ਯੋਗਸਾਲਾ ਲੱਗੇਗੀ। ਉਨ੍ਹਾਂ ਨੇ ਸਮੂਹ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਗਸ਼ਾਲਾ ਵਿਚ ਯੋਗ ਸਿੱਖਣ ਲਈ ਪਹੁੰਚਣ। ਇਹ ਬਿਲਕੁਲ ਮੁਫ਼ਤ ਹੋਵੇਗੀ ਪਰ ਭਾਗੀਦਾਰਾਂ ਨੂੰ ਆਪਣਾ ਮੈਟ/ ਚਾਦਰ ਨਾਲ ਲੈ ਕੇ ਆਉਣੀ ਹੋਵੇਗੀ ਅਤੇ ਪਾਣੀ ਦੀ ਇਕ ਬੋਤਲ ਵੀ ਆਪਣੀ ਨਾਲ ਲੈਕੇ ਆਉਣੀ ਹੋਵੇਗੀ। ਇੱਥੇ ਮਾਹਿਰ ਯੋਗ ਸਿਖਾਉਣ ਵਾਲੇ ਲੋਕਾਂ ਨੂੰ ਯੋਗ ਕ੍ਰਿਆਵਾਂ ਸਿਖਾਉਣਗੇ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਇਸ ਯੋਗਸ਼ਾਲਾ ਵਿਚ ਭਾਗ ਲੈ ਸਕਦਾ ਹੈ।