ਕਾਂਗਰਸ ਵੱਲੋਂ ਦੇਸ਼ ਭਰ ਵਿੱਚ ਕੀਤੀਆਂ ਜਾਣਗੀਆਂ ਜੈ ਹਿੰਦ ਸਭਾਵਾਂ
ਨਵੀਂ ਦਿੱਲੀ 21 ਮਈ। ਕਾਂਗਰਸ ਵੱਲੋਂ ਦੇਸ਼ ਭਰ ਵਿੱਚ ਫੌਜ ਦੇ ਸਨਮਾਨ ਵਿੱਚ ਜੈ ਹਿੰਦ ਸਭਾਵਾਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੂਰੇ ਦੇਸ਼ ਵਿੱਚ 16 ਥਾਵਾਂ ਤੇ ਜੈ ਹਿੰਦ ਸਭਾਵਾ ਹੋਣਗੀਆਂ। ਜਿਸ ਨੂੰ ਲੈ ਕੇ ਵੱਖ-ਵੱਖ ਸੂਬਿਆਂ ਲਈ ਕਾਂਗਰਸ ਦੇ ਵੱਡੇ ਲੀਡਰਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਕਾਂਗਰਸ ਦੇ ਬੁਲਾਰਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਮਈ ਤੋਂ 31 ਮਈ ਤੱਕ ਚੱਲਣ ਵਾਲੀਆਂ ਇਹਨਾਂ ਸਭਾਵਾਂ ਦਾ ਮਕਸਦ ਲੋਕਾਂ ਵਿੱਚ ਰਾਸ਼ਟਰਵਾਦ ਪ੍ਰਤੀ ਹਾਂ ਪੱਖੀ ਰਵਈਆ ਪੈਦਾ ਕਰਨ, ਫੌਜ ਦੇ ਮਾਨ ਤੇ ਸਨਮਾਨ ਅਤੇ ਬਲਿਦਾਨ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਰਾਜਸਥਾਨ ਦੇ ਵੱਡੇ ਲੀਡਰਾਂ ਨੂੰ ਇਹਨਾਂ ਸਭਾਵਾਂ ਦੀ ਜਿੰਮੇਵਾਰੀ ਸੌਂਪੀ ਗਈ ਹੈ। ਜਿਸ ਵਿੱਚ ਸਚਿਨ ਪਾਇਲਟ ਚੰਡੀਗੜ੍ਹ ਵਿੱਚ ਤੇ ਅਸ਼ੋਕ ਗਹਿਲੌਤ ਦਿੱਲੀ ਵਿੱਚ ਜੈ ਹਿੰਦ ਸਭਾ ਦੀ ਅਗਵਾਈ ਕਰਨਗੇ।ਇਸ ਤੋਂ ਇਲਾਵਾ ਬਾੜਮੇਰ ਵਿੱਚ ਰਣਦੀਪ ਸੁਰਜੇਵਾਲਾ, ਸ਼ਿਮਲਾ ਦੇ ਵਿੱਚ ਅਜੇ ਮਾਕਣ, ਬੰਗਲੌਰ ਦੇ ਵਿੱਚ ਕੇਸੀ ਵੇਨੂ ਗੋਪਾਲ, ਜਬਲਪੁਰ ਭੁਪੇਸ਼ ਬਗੇਲ, ਪੁਣੇ ਪਵਨ ਖੇੜਾ, ਦੁਪਿੰਦਰ ਹੁੱਡਾ ਭਵਨੇਸ਼ਵਰ, ਪਠਾਨਕੋਟ ਘਨਈਆ ਕੁਮਾਰ,ਗੋਆ ਕਰਨਲ ਰੋਹਿਤ ਚੌਧਰੀ, ਕੋਚੀਨ ਅਨੂਮਾ ਅਚਾਰਿਆ, ਗੁਹਾਟੀ ਹਰੀਸ਼ ਚੌਧਰੀ, ਹਲਦਾਨੀ ਭਵਰ ਜਤਿੰਦਰ ਸਿੰਘ, ਮੁਜ਼ੱਫਰਪੁਰ ਗੌਰਵ ਗਗਈ ਜੈ ਹਿੰਦ ਸਭਾ ਦੀ ਅਗਵਾਈ ਕਰਨਗੇ।



