7 ਅਪ੍ਰੈਲ ਨੂੰ ਕੇਜਰੀਵਾਲ ਰਈ ਰੱਖੇ ਜਾਣਗੇ ਵਰਤ ਤੇ ਪ੍ਰਾਰਥਨਾ ਸਭਾ
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰਾਂ ਵੱਲੋਂ ਵੱਖ-ਵੱਖ ਤਰਹਾਂ ਦੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਹੁਣ ਆਮ ਆਦਮੀ ਪਾਰਟੀ ਵੱਲੋਂ 7 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਲਈ ਪ੍ਰਾਰਥਨਾ ਸਭਾ ਜਾਂ ਵਰਤ ਰੱਖਣ ਦਾ ਸੱਦਾ ਲੋਕਾਂ ਨੂੰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਗਏ ਪੋਸਟਰ ਵਿੱਚ ਕਿਹਾ ਗਿਆ ਹੈ ਕਿ 7 ਅਪ੍ਰੈਲ ਨੂੰ ਦੇਸ਼ ਭਰ ਵਿੱਚ ਅਰਵਿੰਦ ਕੇਜਰੀਵਾਲ ਲਈ ਵਰਤ ਜਾਂ ਪ੍ਰਾਰਥਨਾ ਸਭਾ ਪਿੰਡ ਤਹਸੀਲ ਤੇ ਜ਼ਿਲ੍ਹੇ ਪੱਧਰ ਤੇ ਰੱਖੀਆਂ ਜਾਣਗੀਆਂ। ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਤਿਆਰੀ ਵੀ ਕੀਤੀ ਜਾ ਰਹੀ। ਇਹ ਵਰਤ ਜਾਂ ਪ੍ਰਾਰਥਨਾ ਸਭਾ ਅਰਵਿੰਦ ਕੇਜਰੀਵਾਲ ਨੂੰ ਅਸ਼ੀਰਵਾਦ ਦੇਣ ਲਈ ਆਯੋਜਿਤ ਕੀਤੀ ਜਾ ਰਹੀ ਹੈ। ਬੇਸ਼ੱਕ ਆਪ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਅਰਵਿੰਦ ਕੇਜਰੀਵਾਲ ਲਈ ਵਰਤ ਅਤੇ ਪ੍ਰਾਰਥਨਾ ਸਭਾ ਰੱਖੇਗਾ। ਹੁਣ ਵੇਖਣਾ ਇਹ ਹੋਵੇਗਾ ਕਿ 7 ਅਪ੍ਰੈਲ ਨੂੰ ਕਿੱਥੇ ਕਿੱਥੇ ਅਰਵਿੰਦ ਕੇਜਰੀਵਾਲ ਲਈ ਵਰਤ ਰੱਖੇ ਜਾਂਦੇ ਹਨ ਤੇ ਕਿੱਥੇ ਕਿੱਥੇ ਪ੍ਰਾਰਥਨਾ ਸਭਾਵਾਂ ਕੀਤੀਆਂ ਜਾਂਦੀਆਂ ਹਨ। ਦੱਸਣ ਯੋਗ ਹੈ ਕਿ ਬੇਸ਼ੱਕ ਅਰਵਿੰਦ ਕੇਜਰੀਵਾਲ ਜੇਲ ਵਿੱਚ ਹਨ ਪਰ ਫਿਰ ਵੀ ਉਹਨਾਂ ਵੱਲੋਂ ਲਗਾਤਾਰ ਆਪਣੇ ਵਰਕਰਾਂ ਵਿਧਾਇਕਾਂ ਨਾਲ ਰਾਬਤਾ ਕਿਸੇ ਨਾ ਕਿਸੇ ਰੂਪ ਵਿੱਚ ਬਣਾਇਆ ਜਾ ਰਿਹਾ ਹੈ।



