ਗੱਦਾਰ ਮਨਪ੍ਰੀਤ ਇਆਲੀ ਹੁਣ ਅਕਾਲੀ ਦਲ ਦਾ ਹਿੱਸਾ ਨਹੀਂ ਹੈ-ਸੁਖਬੀਰ ਬਾਦਲ

ਲੁਧਿਆਣਾ 21 ਮਈ। ਸੁਖਬੀਰ ਸਿੰਘ ਬਾਦਲ ਨੇ ਦਾਖਾਂ ਵਿਧਾਨ ਸਭਾ ਹਲਕੇ ਦੇ ਪਿੰਡ ਈਸੇਵਾਲ ਵਿੱਚ ਸੰਬੋਧਨ ਕਰਦਿਆਂ ਮਨਪ੍ਰੀਤ ਇਆਲੀ ਨੂੰ ਗੱਦਾਰ ਐਲਾਨ ਦਿੱਤਾ। ਇਸ ਮੌਕੇ ਤੇ ਉਨਾਂ ਕਿਹਾ ਕਿ ਮਨਪ੍ਰੀਤ ਇਯਾਲੀ ਹੁਣ ਅਕਾਲੀ ਦਲ ਦਾ ਹਿੱਸਾ ਨਹੀਂ ਹੈ ਤੇ ਨਾ ਹੀ ਉਸ ਨੂੰ ਕਦੇ ਵਾਪਸ ਅਕਾਲੀ ਦਲ ਵਿੱਚ ਲਿਆ ਜਾਵੇਗਾ। ਬਾਦਲ ਨੇ ਕਿਹਾ ਕਿ ਗੱਦਾਰਾਂ ਦੀ ਪਾਰਟੀ ਵਿੱਚ ਕੋਈ ਥਾਂ ਨਹੀਂ। ਉਨਾਂ ਕਿਹਾ ਕਿ ਕਈ ਲੋਕ ਆਪਣੇ ਆਪ ਨੂੰ ਪਾਰਟੀ ਤੋਂ ਉੱਤੇ ਸਮਝ ਲੈਂਦੇ ਹਨ ਪਰ ਪਾਰਟੀ ਬੰਦੇ ਤੋਂ ਉੱਪਰ ਹੁੰਦੀ ਹੈ। ਇਸ ਮੌਕੇ ਤੇ ਵਿਧਾਇਕ ਮਨਪ੍ਰੀਤ ਇਆਲੀ ਤੇ ਸੁਖਬੀਰ ਬਾਦਲ ਨੇ ਹੋਰ ਵੀ ਕਈ ਟਿੱਪਣੀਆਂ ਕੀਤੀਆਂ

CATEGORIES
Share This

COMMENTS

Wordpress (0)
Disqus ( )
Translate