ਫਿਲਮ “ਯਾਰਾਂ ਦਾ ਰੁਤਬਾ” ਵਿੱਚ ਵਧੀਆ ਅਦਾਕਾਰੀ ਕਰਕੇ ਐਕਟਰ ਬਿੰਦੂ ਭੁੱਲਰ ਨੇ ਹੋਰ ਉੱਚਾ ਕੀਤਾ ਜ਼ਿਲ੍ਹਾ ਫਾਜ਼ਿਲਕਾ ਦਾ ਰੁਤਬਾ

ਕਹਿੰਦੇ ਨੇ ਇਨਸਾਨ ਜਿੰਦਗੀ ਚ ਜੋ ਸੋਚਦਾ ਕੲੀ ਵਾਰ ਉਸਨੂੰ ਉਸਦੀ ਸਖ਼ਤ ਮਿਹਨਤ ਸਦਕਾ ਉਸ ਤੋਂ ਵੀ ਵਧੀਆ ਮਿਲ ਜਾਂਦਾ । ਜਾਂ ਇਹ ਕਹਿ ਲਓ ਕਿ ਬੰਦੇ ਦਾ ਕੀਤਾ ਹੋਇਆ ਕੋਈ ਵੀ ਜਨੂੰਨ ਨਾਲ ਕੰਮ ਉਸ ਦੇ ਇਲਾਕੇ ਦਾ ਵੀ ਰੁਤਬਾ ਉੱਚਾ ਕਰ ਦਿੰਦਾ ਹੈ ।
ਇਸ ਤਰ੍ਹਾਂ ਹੀ ਗੱਲ ਕਰ ਰਹੇ ਹਾਂ ਫ਼ਿਲਮੀ ਅਦਾਕਾਰ ਬਿੰਦੂ ਭੁੱਲਰ ਦੀ ਜਿੰਨਾ ਨੇ ਨਵੀਂ ਆਈ ਵੱਡੇ ਪਰਦੇ ਦੀ ਫਿਲਮ ਯਾਰਾਂ ਦਾ ਰੁਤਬਾ ਵਿੱਚ ਵਧੀਆ ਅਦਾਕਾਰੀ ਕਰਕੇ ਜ਼ਿਲ੍ਹਾ ਫਾਜ਼ਿਲਕਾ ਦਾ ਰੁਤਬਾ ਹੋਰ ਉੱਚਾ ਕੀਤਾ ਹੈ।
ਸ ਸੰਤਾਂ ਸਿੰਘ ਭੁੱਲਰ ਦੇ ਸਪੁੱਤਰ ਅਤੇ ਸ ਤੇਜਾ ਸਿੰਘ ਭੁੱਲਰ ਦੇ ਪੋਤਰੇ ਨੇ ਸੰਨ 1993 ਵਿੱਚ 2 ਮਈ ਨੂੰ ਮਾਤਾ ਮਨਜੀਤ ਕੌਰ ਦੀ ਕੁੱਖੋਂ ਜਨਮ ਲਿਆ। ਪਿੰਡ ਬੰਨਾ ਵਾਲਾ, ਜ਼ਿਲ੍ਹਾ ਫਾਜ਼ਿਲਕਾ ਦੇ ਜੰਮਪਲ ਅਦਾਕਾਰ ਬਿੰਦੂ ਭੁੱਲਰ ਨੂੰ ਉਹਨਾਂ ਦੀ ਅਦਾਕਾਰੀ ਸਦਕਾ ਚਾਹੁੰਣ ਵਾਲਿਆਂ ਵੱਲੋਂ ਮਿਲ ਰਹਿਆ ਹੈ ਮਣਾਂ-ਮੂਹੀ ਪਿਆਰ।
ਇਹ ਗੱਲ ਵੀ ਦੱਸਣਯੋਗ ਹੈ ਕਿ ਬਿੰਦੂ ਭੁੱਲਰ ਦੀ ਜਦੋਂ ਵੀ ਕੋਈ ਨਵੀਂ ਫ਼ਿਲਮ ਸਿਨੇਮਾਘਰਾਂ ਵਿੱਚ ਲੱਗਦੀ ਹੈ ਤਾਂ ਉਹਨਾਂ ਦੇ ਚਾਹੁੰਣ ਵਾਲੇ ਪਰਿਵਾਰ ਸਮੇਤ ਅਤੇ ਯਾਰ ਦੋਸਤ ਇੱਕਠੇ ਹੋ ਕੇ ਉਹਨਾਂ ਦੀ ਅਦਾਕਾਰੀ ਦੇ ਜਹੋਰ ਸਿਨੇਮਾ ਘਰਾਂ ਵਿੱਚ ਵੇਖਕੇ ਆਉਂਦੇ ਹਨ।
ਯਾਰਾਂ ਦਾ ਰੁਤਬਾ ਫਿਲਮ ਵਿੱਚ ਦਰਸ਼ਕਾਂ ਨੇ ਐਕਸ਼ਨ ਹੀਰੋ ਦੇਵ ਖਰੌੜ ਨਾਲ ਬਿੰਦੂ ਭੁੱਲਰ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ।
ਇਸ ਫਿਲਮ ਦੇ ਡਾਇਰੈਕਟਰ ਮਨਦੀਪ ਬੈਨੀਪਾਲ, Associate ਡਾਇਰੈਕਟਰ ਵਿਨੋਦ ਕੁਮਾਰ, ਅਤੇ ਫਿਲਮ ਦੇ ਪਡੀਉਸਰ ਨੀਤਨ ਤਲਵਾਰ,ਰਮਨ ਅਗਰਵਾਲ, ਅਮਨਦੀਪ ਸਿੰਘ ਦੀਆਂ ਉਮੀਦਾਂ ਤੇ ਵੀ ਬਿੰਦੂ ਭੁੱਲਰ ਖਰੇ ਉਤਰੇ।ਇਸ ਫਿਲਮ ਵਿੱਚ ਮਿਲੇ ਬੁੱਕੀ ਦੇ ਰੋਲ ਨੂੰ ਉਹਨਾਂ ਧਨ – ਦੇਹੀ ਨਾਲ ਨਿਭਾਇਆ।
ਯਾਰਾਂ ਦਾ ਰੁਤਬਾ ਫਿਲਮ ਵਿੱਚ ਅਦਾਕਾਰਾ ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਦੇਵ, ਕਰਨਵੀਰ ਖੁੱਲਰ, ਭੁਪਿੰਦਰ ਬਰਨਾਲਾ, ਨੇ ਵੀ ਆਪਣੀ ਆਪਣੀ ਵਧੀਆ ਅਦਾਕਾਰੀ ਨਿਭਾਈ।
ਇਸ ਤੋਂ ਇਲਾਵਾਂ ਬਿੰਦੂ ਭੁੱਲਰ ਨੇ ਟੀ.ਵੀ. ਚੈਨਲ ਸੀਰੀਅਲ,100 ਦੇ ਲਗਭਗ ਵੀਡੀਓ ਗੀਤ ਅਤੇ ਕਈ ਵੱਡੇ ਪਰਦੇ ਦੀਆਂ ਪੰਜਾਬੀ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ ।
ਜਿਵੇਂ. ਬਲੈਕੀਆਂ, ਡੀ ਐਸ ਪੀ ਦੇਵ, ਸੁਫ਼ਨਾ, ਗਾਂਧੀ ਫਿਰ ਆ ਗਿਆ, ਜੱਗਾ ਜਗਰਾਵਾਂ ਜੌਗਾ, ਮੂਸਾ ਜੱਟ, ਸ਼ੌਂਕਣ – ਸੌਕਣੇ, ਜੱਟਸ ਲੈਂਡ, ਮੋਹ, ਸ਼ੀਸ਼ਾ ਮੌਚਣਾ, ਨਿਸ਼ਾਨਾ, ਗੋਲ ਗੱਪੇ ਅਤੇ ਉਨ੍ਹਾਂ ਦੀਆਂ ਅੱਗੇ ਆਉਣ ਵਾਲੀਆਂ ਫ਼ਿਲਮਾਂ ਸੁੱਚਾ ਸੂਰਮਾਂ, ਪਤੰਗ, ਮੇਰਾ ਬਾਬਾ ਨਾਨਕ, ਮੌੜ, ਮਸਤਾਨੇ ਆਦਿ ਵਿੱਚ ਵੀ ਉਹ ਵੱਡੇ ਪਰਦੇ ਤੇ ਵੱਖ-ਵੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ ।
ਬਿੰਦੂ ਭੁੱਲਰ ਮਿੱਟੀ ਨਾਲ ਜੂੜੇ ਹੋਏ ਇਨਸਾਨ ਹਨ ਉਹ ਹਮੇਸ਼ਾਂ ਹੀ ਦੂਜਿਆਂ ਦੀ ਖੁਸ਼ੀ ਦਾ ਹਿੱਸਾ ਬਣਨ ਦੀ ਕੋਸ਼ਿਸ਼ ਵਿੱਚ ਰਹਿੰਦੇ ਨੇ ਜਿੱਥੇ ਉਹ ਬਹੁਤ ਵਧੀਆ ਅਦਾਕਾਰ ਹਨ, ਉੱਥੇ ਉਹ ਨੇਕ ਦਿਲ ਇਨਸਾਨ ਵੀ ਹਨ ।
ਸੋ ਉਮੀਦ ਕਰਦੇ ਹਾਂ ਕਿ ਬਿੰਦੂ ਭੁੱਲਰ ਆਪਣੀ ਚੰਗੀ ਅਦਾਕਾਰੀ ਨਾਲ ਆਪਣੇ ਚਾਹੁੰਣ ਵਾਲਿਆਂ ਦਾ ਦਿਲ ਹਮੇਸ਼ਾਂ ਜਿੱਤਦਾ ਰਹੇ।———————————————————————————————ਬਲਰਾਜ ਸਿੰਘ ਸਿੱਧੂ

CATEGORIES
TAGS
Share This

COMMENTS

Wordpress (0)
Disqus (0 )
Translate