ਸਰਕਾਰੀ ਸਕੂਲ ਦੀ ਨਵਦੀਪ ਕੌਰ ਨੇ ਫਾਜਿਲਕਾ ਜਿਲੇ ਵਿੱਚ ਪਹਿਲਾ ਸਥਾਨ ਪਾਇਆ

ਫ਼ਾਜ਼ਿਲਕਾ 6 ਅਪ੍ਰੈਲ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਕਲਾਸ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਤੇ ਆਪਣੀ ਕਾਬਲੀਅਤ ਦਾ ਰੱਜ ਕੇ ਪ੍ਰਗਟਾਵਾ ਕੀਤਾ ਹੈ। ਇਹਨਾਂ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਸ਼ਾਨਦਾਰ ਸਥਾਨ ਪ੍ਰਾਪਤ ਕੀਤੇ ਹਨ। ਹੁਣ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਕਾਫੀ ਉੱਚਾ ਹੋ ਚੁੱਕਾ ਹੈ। ਤੇ ਬੱਚੇ ਨਿੱਜੀ ਸਕੂਲਾਂ ਦੇ ਮੁਕਾਬਲੇ ਕਿਸੇ ਪੱਖੋਂ ਘੱਟ ਨਹੀਂ ਰਹੇ। ਅੱਠਵੀਂ ਕਲਾਸ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਪਹਿਲੇ ਸਥਾਨ ਪ੍ਰਾਪਤ ਕਰਕੇ ਨਾਵਣਾ ਖਟਿਆ ਹੈ। ਫਾਜਿਲਕਾ ਜ਼ਿਲੇ ਦੇ ਪਿੰਡ ਘੁੜਿਆਣਾ ਦੀ ਨਵਦੀਪ ਕੌਰ ਨੇ 600 ਵਿੱਚੋਂ 594 ਅੰਕ ਲੈ ਕੇ ਜਿੱਥੇ ਫਾਜਿਲਕਾ ਜਿਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਉੱਥੇ ਉਸਨੇ ਪੰਜਾਬ ਭਰ ਵਿੱਚ ਸੱਤਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਪਿੰਡ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਸਾਰੇ ਪਿੰਡ ਵੱਲੋਂ ਨਵਦੀਪ ਕੌਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

CATEGORIES
Share This

COMMENTS

Wordpress (0)
Disqus (11 )
Translate