ਪਵਨੂਰ ਕੌਰ ਧਾਲੀਵਾਲ ਨੂੰ ਭੰਗਰ ਖੇੜਾ ਦੇ ਸਰਪੰਚ ਹੋਣ ਦਾ ਹੋਵੇਗਾ ਮਾਣ ਹਾਸਿਲ
ਅਬੋਹਰ 17 ਮਈ। ਸਰਕਾਰੀ ਸਮਾਰਟ ਹਾਈ ਸਕੂਲ ਅੱਚਾੜਿੱਕੀ ਚ ਦਸਵੀਂ ਜਮਾਤ ਦੇ ਨਤੀਜੇ ਚ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀ/ਵਿਦਿਆਰਥਣ ਨੂੰ ਦੋ ਦਿਨ ਲਈ ਭੰਗਰ ਖੇੜਾ ਦੇ ਸਰਪੰਚ ਦੇ ਅਹੁਦੇ ਲਈ ਨਿਵਾਜਣ ਲਈ ਭੰਗਰ ਖੇੜਾ ਦੇ ਸਰਪੰਚ ਸਰਬਜੀਤ ਕੌਰ ਧਾਲੀਵਾਲ ਵਲੋਂ ਘੋਸ਼ਣਾ ਕੀਤੀ ਗਈ ਸੀ। ਜਿਸ ਤਹਿਤ ਦਸਵੀਂ ਜਮਾਤ ਦੇ ਐਲਾਨੇ ਨਤੀਜੇ ‘ਚ ਅੱਚਾੜਿੱਕੀ ਵਾਸੀ ਪਵਨੂਰ ਕੌਰ ਪੁੱਤਰੀ ਡਾਕਟਰ ਜਗਰਾਜ ਸਿੰਘ ਧਾਲੀਵਾਲ ਨੇ 91 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪਵਨੂਰ ਕੌਰ ਨੇ ਜਿੱਥੇ ਸਕੂਲ ਸਟਾਫ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ। ਉੱਥੇ ਪਿੰਡ ਭੰਗਰ ਖੇੜਾ ਦੇ ਆਨ ਰਿਕਾਰਡ ਸਰਪੰਚ ਹੋਣ ਦਾ ਮਾਣ ਵੀ ਮਹਿਸੂਸ ਹੋਵੇਗਾ।ਉੱਧਰ ਉਕਤ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਵੀ 100 ਫ਼ੀਸਦੀ ਰਿਹਾ ਹੈ। ਜਿਥੇ ਅੱਚਾੜਿੱਕੀ, ਭੰਗਰ ਖੇੜਾ ਅਤੇ ਭਾਗਸਰ ਦੇ ਬੱਚੇ ਵਿਦਿਆ ਹਾਸਲ ਕਰ ਰਹੇ ਹਨ।
ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਅਤੇ ਮਾਪਿਆਂ ਨੂੰ 100 ਫ਼ੀਸਦੀ ਨਤੀਜਾ ਆਉਣ ਤੇ ਭੰਗਰ ਖੇੜਾ ਅਤੇ ਅੱਚਾੜਿੱਕੀ ਦੀ ਸਮੂਹ ਪੰਚਾਇਤ ਵਲੋਂ ਬਹੁਤ ਬਹੁਤ ਮੁਬਾਰਕਾਂ।



