ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪੋ, ਇਸਨੂੰ ਕੰਟਰੋਲ ਕਰੋ,ਅਤੇ ਲੰਬੀ ਉਮਰ ਜੀਓ’

ਹਾਈਪਰਟੈਨਸ਼ਨ ਦਿਵਸ ਮੌਕੇ ਸਿਹਤ ਕੇਂਦਰਾਂ ਵਿਖੇ ਹਾਈਪਰਟੈਨਸ਼ਨ ਦੀ ਜਾਂਚ,
ਜਾਗਰੂਕਤਾ ਅਤੇ ਯੋਗ ਅਭਿਆਸ ਕੀਤਾ ਗਿਆ।

ਕਰਤਾਰਪੁਰ 17 ਮਈ। ਵਿਸ਼ਵ ਹਾਈਪਰਟੈਨਸ਼ਨ ਦਿਵਸ ਸਬੰਧੀ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਦੇ ਹੁਕਮਾਂ ਤਹਿਤ ਸੀ.ਐਚ.ਸੀ. ਕਰਤਾਰਪੁਰ ਵਲੋਂ ਸੀਨੀਅਰ ਮੈਡਕਲ ਅਫਸਰ ਡਾ. ਸਰਬਜੀਤ ਸਿੰਘ ਦੀ ਆਗਵਾਈ ਵਿੱਚ ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਬਲਾਕ ਕਰਤਾਰਪੁਰ ਦੇ ਸਮੂਹ ਅਯੂਸ਼ਮਾਨ ਅਰੋਗਿਆ ਕੇਂਦਰਾਂ ਵਿਖੇ ਸੀ.ਐਚ.ਓ., ਏ.ਐਨ.ਐਮ. ਸਿਹਤ ਵਰਕਰ ਅਤੇ ਆਸ਼ਾ ਵਲੋਂ ਜਾਂਚ ਕੈਪ ਲਗਾਏ ਗਏ। ਇਸ ਮੋਕੇ ਲੋਕਾਂ ਨੂੰ ਹਾਈਪਰਟੈਨਸ਼ਨ ਦੀ ਰੋਕਥਾਮ, ਲੱਛਣਾਂ ਆਦਿ ਬਾਰੇ ਜਾਗੂਰਕ ਕੀਤਾ ਗਿਆ ਅਤੇ ਯੋਗ ਅਭਿਆਸ ਕਰਵਾਇਆ ਗਿਆ।
ਇਸ ਸੰਬਧੀ ਜਾਣਕਾਰੀ ਦਿੰਦੀਆਂ ਐਸ.ਐਮ.ਓ. ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਅਜੋਕੇ ਸਮੇ ਵਿਚ ਜ਼ਿੰਦਗੀ ‘ਚ ਤਣਾਅ ਇੱਕ ਆਮ ਗੱਲ ਹੈ। ਭਾਵੇਂ ਕੰਮ ਦਾ ਦਬਾਅ ਹੋਵੇ, ਘਰੇਲੂ ਜ਼ਿੰਮੇਵਾਰੀਆਂ ਹੋਣ ਜਾਂ ਵਿੱਤੀ ਤਣਾਅ, ਹਰ ਕਿਸੇ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਤਣਾਅ ਹੁੰਦਾ ਹੈ। ਭਾਵੇਂ ਲੋਕ ਅਕਸਰ ਇਸਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਇਹ ਸਾਡੀ ਸਿਹਤ ਲਈ ਬਹੁਤ ਖ਼ਤਰਨਾਕ ਸਬਿਤ ਹੋ ਸਕਦਾ ਹੈ, ਖਾਸ ਕਰਕੇ ਹਾਈ ਬਲੱਡ ਪ੍ਰੈਸ਼ਰ ਜੋ ਕਿ ਦਿਲ, ਗੁਰਦੇ ਅਤੇ ਸਟ੍ਰੋਕ ਆਦਿ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।
ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਯਾਨੀ ਹਾਈਪਰਟੈਨਸ਼ਨ ਲਈ ਜਗਰੂਕਤਾ ਫੈਲਾਉਣ ਲਈ ਹਰ ਸਾਲ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ ਜਾਂਦਾ ਹੈ।ਇਸ ਵਾਰ ਵਿਸ਼ਵ ਹਾਈਪਰਟੈਨਸ਼ਨ ਦਾ ਥੀਮ ‘ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪੋ, ਇਸਨੂੰ ਕੰਟਰੋਲ ਕਰੋ, ਅਤੇ ਲੰਬੀ ਉਮਰ ਜੀਓ’ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਮੇ-ਸਮੇ ‘ਤੇ ਆਪਣਾ ਬਲੱਡ ਪ੍ਰੈਸ਼ਰ ਨਜਦੀਕੀ ਸਿਹਤ ਕੇਂਦਰ ਤੋਂ ਜਾਂਚ ਜਰੂਰ ਕਰਵਾਓਣ ਤਾਂ ਜੋ ਇਸ ਨੂੰ ਸਮੇਂ ਸਿਰ ਕੰਟਰੋਲ ਕੀਤਾ ਜਾ ਸਕੇ।ਉਨ੍ਹਾਂ ਕਿਹਾ ਚੰਗੀ-ਸੰਤੁਲਿਤ ਖੁਰਾਕ ਜਿਸ ਵਿੱਚ ਲੂਣ ਦੀ ਮਾਤਰਾ ਘੱਟ ਹੋਵੇ, ਸ਼ਰਾਬ ਦੀ ਵਰਤੋ ਤੋਂ ਪ੍ਰਹੇਜ਼, ਨਿਯਮਤ ਸਰੀਰਕ ਗਤੀਵਿਧੀ ਕਰਨਾ, ਸਿਗਰਟਨੋਸ਼ੀ ਨਾ ਕਰਨਾ ਨਾਲ ਇਸ ਤੋਂ ਬਚਿਆਂ ਜਾ ਸਕਦਾ ਹੈ।
ਬੀ.ਈ.ਈ. ਰਾਕੇਸ਼ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 17 ਮਈ ਤੋਂ 17 ਜੂਨ ਤੱਕ ਹਾਈਪਰਟੈਨਸ਼ਨ ਮਹੀਨਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਸਿਹਤ ਵਿਭਾਗ ਵਲੋਂ ਵੱਖ-ਵੱਖ ਗਤੀਵਿਧੀਆਂ ਕਰ ਆਮ ਲੋਕਾਂ ਨੂੰ ਹਾਈਪਰਟੈਨਸ਼ਨ ਦੇ ਖ਼ਤਰਿਆਂ, ਲੱਛਣਾਂ, ਰੋਕਥਾਮ ਅਤੇ ਇਲਾਜ ਸਬੰਧੀ ਜਾਗਰੂਕ ਕੀਤਾ ਜਾਵੇਗਾ।

CATEGORIES
Share This

COMMENTS

Wordpress (0)
Disqus ( )
Translate