ਹਰਿਆਣੇ ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਅਰਪਨਦੀਪ ਨੂੰ ਮੁੱਖ ਮੰਤਰੀ ਨੇ ਫੋਨ ਤੇ ਦਿੱਤੀ ਵਧਾਈ

ਹਰਿਆਣਾ 13 ਮਈ। ਅੱਜ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਯਾਬ ਸੈਣੀ ਨੇ ਕੈਥਲ ਜ਼ਿਲ੍ਹੇ ਦੇ ਸਿਓਂਮਾਜਰਾ ਪਿੰਡ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਹੁਸ਼ਿਆਰ ਵਿਦਿਆਰਥੀ ਅਰਪਣਦੀਪ ਨੂੰ ਹਰਿਆਣਾ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਸਿਖਰਲਾ ਸਥਾਨ ਹਾਸਲ ਕਰਨ ‘ਤੇ ਵੀਡੀਓ ਕਾਲ ਰਾਹੀਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਅਰਪਣਦੀਪ ਨੇ 500 ਵਿੱਚੋਂ 497 ਅੰਕ ਪ੍ਰਾਪਤ ਕਰਕੇ ਨਾ ਸਿਰਫ਼ ਆਪਣੇ ਮਾਤਾ-ਪਿਤਾ ਦਾ, ਸਗੋਂ ਪੂਰੇ ਸੂਬੇ ਦਾ ਮਾਣ ਵਧਾਇਆ ਹੈ। ਨਾਲ ਹੀ, ਮੁੱਖ ਮੰਤਰੀ ਨੇ ਅਰਪਣਦੀਪ ਦੀ ਇਸ ਪ੍ਰਾਪਤੀ ‘ਤੇ ਉਸ ਦੇ ਪਿਤਾ ਸ਼੍ਰੀ ਯਾਦਵੇਂਦਰ ਸਿੰਘ ਨੂੰ ਵੀ ਫੋਨ ‘ਤੇ ਵਧਾਈ ਦਿੱਤੀ ਅਤੇ ਬੱਚੇ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਭੇਜੀਆਂ।

CATEGORIES
Share This

COMMENTS

Wordpress (0)
Disqus ( )
Translate