ਹਰਿਆਣਾ ਵਿੱਚ ਨਵੀਂ ਆਟੋਮੋਬਾਈਲ ਕੰਪੋਨੈਂਟ ਫੈਕਟਰੀ ਦੀ ਪ੍ਰਗਤੀ ਬਾਰੇ ਮੁੱਖ ਮੰਤਰੀ ਨਾਲ ਪ੍ਰਤੀਨਿਧੀਆਂ ਨੇ ਕੀਤੀ ਬੈਠਕ
ਚੰਡੀਗੜ੍ਹ, 13 ਮਈ : ਪੋਪੇ + ਪੋਥੌਫ ਜੀਐਮਬੀਐਚ, ਜਰਮਨੀ ਦੇ ਸਮੂਹ ਸੀਈਓ ਸ੍ਰੀ ਮਾਰਕਸ ਕੇਰਕਹੋਫ ਅਤੇ ਸ੍ਰੀ ਥੋਰਸਟਨ ਐਲਰਸੀਕ, ਨਾਲ ਹੀ ਲਾਲਬਾਬਾ ਇੰਜਨੀਅਰਿੰਗ ਲਿਮਿਟਡ ਦੇ ਪ੍ਰਤੀਨਿਧੀਆਂ ਨੇ ਅੱਜ ਸੰਤ ਕਬੀਰ ਕੁਟੀਰ (ਮੁੱਖ ਮੰਤਰੀ ਨਿਵਾਸ) ਵਿਖੇ ਮੁੱਖ ਮੰਤਰੀ ਸ੍ਰੀ ਨਯਾਬ ਸੈਣੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹਰਿਆਣਾ ਵਿੱਚ ਸਥਾਪਿਤ ਹੋ ਰਹੀ ਨਵੀਂ ਆਟੋਮੋਬਾਈਲ ਕੰਪੋਨੈਂਟ ਨਿਰਮਾਣ ਫੈਕਟਰੀ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ।ਜਰਮਨ ਵਫ਼ਦ ਨੇ ਸੂਬੇ ਵਿੱਚ ਆਉਣ ਵਾਲੀ ਖੋਜ ਅਤੇ ਵਿਕਾਸ (ਆਰ ਐਂਡ ਡੀ) ਸਹੂਲਤ ਦੀਆਂ ਯੋਜਨਾਵਾਂ ‘ਤੇ ਵੀ ਚਰਚਾ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਹਰਿਆਣਾ ਦੇ ਹੁਨਰਮੰਦ ਮਨੁੱਖੀ ਸਰੋਤਾਂ ਨੂੰ ਵਿਸ਼ਵਵਿਆਪੀ ਅਤੇ ਸਥਾਨੀਖ਼ ਲੋੜਾਂ ਮੁਤਾਬਕ ਰੁਜ਼ਗਾਰ ਪ੍ਰਦਾਨ ਕਰਨ ਦੀ ਪ੍ਰਣਾਲੀ ਸਥਾਪਤ ਕਰਨ ਦੇ ਯਤਨਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।ਇਹ ਮੁਲਾਕਾਤ ਹਰਿਆਣਾ ਸਰਕਾਰ ਅਤੇ ਪੋਪੇ + ਪੋਥੌਫ ਜੀਐਮਬੀਐਚ ਵਿਚਕਾਰ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

CATEGORIES ਹਰਿਆਣਾ


