ਪਾਕਿਸਤਾਨ ਨੇ ਜੰਗਬੰਦੀ ਦੀ ਕੀਤੀ ਉਲੰਘਣਾ-ਵਿਦੇਸ਼ ਮੰਤਰਾਲਿਆ ਨੇ ਕੀਤਾ ਸਪਸ਼ਟ

ਨਵੀਂ ਦਿੱਲੀ 10 ਮਈ। ਭਾਰਤ ਦੇ ਵਿਦੇਸ਼ੀ ਮੰਤਰਾਲਿਆਂ ਨੇ ਸਪਸ਼ਟ ਕੀਤਾ ਹੈ ਕਿ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਉਹਨਾਂ ਕਿਹਾ ਕਿ ਸੀਜ ਫਾਇਰ ਤੋਂ ਬਾਅਦ ਉਹਨਾਂ ਵੱਲੋਂ ਫਿਰ ਕਈ ਥਾਵਾਂ ਤੇ ਸੀਜ ਫਾਇਰ ਦੀ ਉਲੰਘਣਾ ਕੀਤੀ ਗਈ, ਪਾਕਿਸਤਾਨ ਨੂੰ ਸਥਿਤੀ ਨੂੰ ਸਮਝਣਾ ਚਾਹੀਦਾ ਹੈ। ਦੇਸ਼ ਮੰਤਰਾਲਿਆ ਦੇ ਸਕੱਤਰ ਵਿਕਰਮ ਮਿਸਰੀ ਨੇ ਹੁਣੇ ਹੁਣੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਨ ਬਾਅਦ ਭਾਰਤੀ ਫੌਜ ਨੂੰ ਵੀ ਜਵਾਬੀ ਕਾਰਵਾਈ ਦੀ ਛੂਟ ਦਿੱਤੀ ਗਈ।

CATEGORIES
Share This

COMMENTS

Wordpress (0)
Disqus ( )
Translate